LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੜ੍ਹਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ...67 ਸਾਲ ਦੇ ਨੌਜਵਾਨ ਦੀ ਪ੍ਰੇਰਨਾਦਾਇਕ ਕਹਾਣੀ

young54120

ਲੁਧਿਆਣਾ:  ਖੜ੍ਹਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ...ਇਹ ਗੀਤ ਕਿਸੇ ਨੇ ਸੱਚ ਹੀ ਲਿਖਿਆ ਹੈ। ਬਹੁਤ ਸਾਰੇ ਬਜ਼ੁਰਗ ਇਵੇ ਦੇ ਹੁੰਦੇ ਹਨ ਜੋ ਬੁਢਾਪੇ ਵਿੱਚ ਵੀ ਇਕ ਜਵਾਨ ਵਾਂਗ ਵੱਡੀਆਂ ਮੱਲਾਂ ਮਾਰਦੇ ਹਨ। ਲੁਧਿਆਣਾ ਦੇ 67 ਸਾਲ ਦੇ ਜਰਨੈਲ ਸਿੰਘ ਗਰਚਾ ਇਨੀ ਦਿਨੀ ਚਰਚਾ ਦਾ ਵਿਸ਼ਾ ਬੜੇ ਹੋਏ ਹਨ ਜਿਸ ਉਮਰ ਦੇ ਵਿੱਚ ਅਕਸਰ ਹੀ ਬਜ਼ੁਰਗ ਡਾਕਟਰਾਂ ਦੇ ਗੇੜੇ ਕੱਢਦੇ ਹਨ ਉਸ ਉਮਰ ਦੇ ਵਿੱਚ ਜਰਨੈਲ ਸਿੰਘ ਖੇਡ ਮੈਦਾਨ ਦੇ ਵਿੱਚ ਗੇੜੇ ਕੱਢਦੇ ਹਨ।

ਅਨੇਕਾਂ ਤਗਮੇ ਜਿੱਤੇ ਹਨ ਜਰਨੈਲ ਸਿੰਘ ਗਰਚਾ ਨੇ

ਜਰਨੈਲ ਸਿੰਘ ਗਰਚਾ ਨੇ ਆਸਟਰੇਲੀਆ ਇੰਟਰਨੈਸ਼ਨਲ ਮਾਸਟਰ ਗੇਮਸ ਦੇ ਵਿੱਚ ਉਹ ਇਹ ਇਕੱਲੇ ਹੀ ਭਾਰਤ ਦੇ ਝੰਡੇ ਗੱਡ ਕੇ ਆਏ ਹਨ। ਸੋਨੇ ਦੇ ਤਿੰਨ ਤਗਮੇ ਅਤੇ ਚਾਂਦੀ ਦੇ ਤਿੰਨ ਤਗਮੇ ਆਪਣੇ ਨਾਮ ਕੀਤੇ ਹਨ। ਜਿਸ ਉਮਰ ਦੇ ਵਿੱਚ ਅਕਸਰ ਹੀ ਗੋਡੇ ਦੁਖਣ ਲੱਗ ਜਾਂਦੇ ਨੇ ਉਸ ਉਮਰ ਦੇ ਵਿੱਚ ਉਹ ਸਭ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ।

67 ਸਾਲ ਦਾ ਨੌਜਵਾਨ 

ਜਰਨੈਲ ਸਿੰਘ ਗਰਚਾ ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਹਨਾਂ ਨਗਰ ਨਿਗਮ ਦੇ ਵਿੱਚ ਨੌਕਰੀ ਕੀਤੀ ਅਤੇ ਹੁਣ ਸੇਵਾ ਮੁਕਤ ਹੋਣ ਤੋਂ ਬਾਅਦ ਗਰਾਊਂਡ ਦੇ ਵਿੱਚ ਆਪਣਾ ਜ਼ੋਰ ਵਿਖਾ ਰਹੇ ਹਨ। ਇੰਨਾ ਹੀ ਨਹੀਂ ਉਹਨਾਂ ਦਾ ਪਰਿਵਾਰ ਵੀ ਖੇਡਾਂ ਦੇ ਵਿੱਚ ਹੈ, ਹੁਣ ਉਹ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਹਨ, ਅਮਰੀਕਾ ਦੇ ਵਿੱਚ ਹੋਣ ਵਾਲੀਆਂ ਖੇਡਾਂ  ਬਾਰੇ ਉਹਨਾਂ ਨੇ ਕਿਹਾ ਹੈ ਕਿ ਉਹ ਹਰ ਗੇਮਸ ਦੇ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਆਉਣਗੇ ਹਾਲ ਹੀ ਦੇ ਵਿੱਚ ਆਸਟਰੇਲੀਅਨ ਮਾਸਟਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਉਹ ਛੇ ਮੈਡਲ ਲੈ ਕੇ ਆਏ ਹਨ ਜਿਸ ਵਿੱਚ ਤਿੰਨ ਸੋਨੇ ਦੇ ਅਤੇ ਤਿੰਨ ਚਾਂਦੀ ਦੇ ਤਗਮੇ ਹਨ। ਜਰਨੈਲ ਸਿੰਘ ਆਪਣੀ ਖੁਰਾਕ ਦੇ ਵਿੱਚ ਦੇਸੀ ਖੁਰਾਕ ਖਾਂਦੇ ਹਨ ਇਸ ਤੋਂ ਇਲਾਵਾ ਉਹ ਸਵੇਰੇ ਸ਼ਾਮ ਦੋ-ਦੋ ਘੰਟੇ ਮੈਦਾਨ ਦੇ ਵਿੱਚ ਦੌੜਦੇ ਹਨ। ਇਹੀ ਕਾਰਨ ਹੈ ਕਿ ਉਹ ਅੱਜ ਵੀ 67 ਸਾਲ ਦੀ ਉਮਰ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਹਨ ਅਤੇ ਵੱਡੇ ਵੱਡਿਆਂ ਨੂੰ ਮਾਤ ਦਿੰਦੇ ਹਨ। ਉਹਨਾਂ ਦੇ ਪਿਤਾ ਹਾਕੀ ਦੇ ਨੈਸ਼ਨਲ ਖਿਡਾਰੀ ਰਹੇ ਹਨ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੀ ਉਹਨਾਂ ਖੇਡਾਂ ਵੱਲ ਆਪਣਾ ਝੁਕਾ ਵਧਾਇਆ ਸੀ।

ਨੌਜਵਾਨਾਂ ਲਈ ਪ੍ਰੇਰਨਾਦਾਇਕ 

ਜਰਨੈਲ ਸਿੰਘ ਗਰਚਾ ਅਜੋਕੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਜਵਾਨੀ ਨੂੰ ਖਤਮ ਕਰ ਰਹੇ ਹਨ।

In The Market