LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ludhiana : ਸੈਂਟਰਲ ਜੇਲ੍ਹ ਵਿਚ ਵਾਰ.ਦਾਤ, ਇੰਨੀ ਸਖਤ ਸੁਰੱਖਿਆ ਫਿਰ ਵੀ ਬਜ਼ੁਰਗ ਨੂੰ ਮੌ.ਤ ਦੇ ਘਾਟ ਉਤਾਰ ਲਾ ਗਏ ਅੱਗ, ਲੱਖਾਂ ਦੀ ਨਕਦੀ ਤੇ ਗਹਿਣੇ ਲੈ ਗਏ 

central jail

ਲੁਧਿਆਣਾ–ਸੈਂਟਰਲ ਜੇਲ੍ਹ ਕੰਪਲੈਕਸ ਜਿੱਥੇ ਬੇਹੱਦ ਸਖਤ ਸੁਰੱਖਿਆ ਪ੍ਰਬੰਧ ਹੁੰਦੇ ਹਨ, ਵਿਖੇ ਵਾਰ.ਦਾਤ ਹੋ ਗਈ। ਇਥੇ ਸਥਿਤ ਕੁਆਰਟਰ ’ਚ ਬਜ਼ੁਰਗ ਦਾ ਕ.ਤ.ਲ ਕਰ ਕੇ ਉਸ ਨੂੰ ਅੱਗ ਲਾ ਗਏ। ਇਸ ਤੋਂ ਇਲ਼ਾਵਾ ਮੁਲਜ਼ਮ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਅਬਦੁਲ ਗੱਫਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਬਦੁਲ ਗੱਫਾਰ ਪੁੱਤਰ ਸਵ. ਇਕਬਾਲ ਖ਼ਾਨ ਨੇ ਦੱਸਿਆ ਕਿ ਉਹ ਸੈਂਟਰਲ ਜੇਲ੍ਹ ਦੇ ਕੰਪਲੈਕਸ ਸਥਿਤ ਕੁਆਰਟਰ ਨੰ. 64 ਦਾ ਨਿਵਾਸੀ ਹੈ। ਉਨ੍ਹਾਂ ਦੇ ਦਾਦਾ ਜਮਾਲੁਦੀਨ ਵੀ ਉਨ੍ਹਾਂ ਦੇ ਨਾਲ ਰਹਿੰਦੇ ਸਨ, ਜਿਨ੍ਹਾਂ ਦੀ ਉਮਰ 90 ਸਾਲ ਸੀ। ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਈਦ ਮਨਾਉਣ ਲਈ ਬਾਹਰ ਗਿਆ ਸੀ। ਰਾਤ 10 ਵਜੇ ਦੇ ਕਰੀਬ ਜਦੋਂ ਉਹ ਵਾਪਸ ਕੁਆਰਟਰ ’ਚ ਪੁੱਜਾ ਤਾਂ ਉਹ ਦੇਖ ਕੇ ਹੈਰਾਨ ਹੋ ਗਿਆ ਕਿ ਕੁਆਰਟਰ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਰੌਲਾ ਪਾਉਣ ’ਤੇ ਗੁਆਂਢੀ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੌਕੇ ’ਤੇ ਆ ਗਏ। ਬੈੱਡ ’ਤੇ ਪਏ ਉਸ ਦੇ ਦਾਦਾ ਅੱਗ ਦੀਆਂ ਲਪਟਾਂ ’ਚ ਬੁਰੀ ਤਰ੍ਹਾਂ ਝੁਲਸੇ ਪਏ ਸਨ ਤੇ ਉਨ੍ਹਾਂ ਦੇ ਹੱਥਾਂ ’ਚੋਂ ਸੋਨੇ ਦੀਆਂ ਮੁੰਦਰੀਆਂ ਤੇ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ।
ਜਦੋਂ ਦੂਜੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਥੋਂ ਚਾਂਦੀ ਦਾ ਕੜਾ ਤੇ ਮੇਰੀ ਪਤਨੀ ਦੇ ਰੁਪਏ ਵੀ ਗਾਇਬ ਸਨ। ਸ਼ੱਕ ਹੈ ਕਿ ਲੁਟੇਰਿਆਂ ਨੇ ਚੋਰੀ ਦੀ ਨੀਅਤ ਨਾਲ ਮੇਰੇ ਦਾਦੇ ਦਾ ਕਤਲ ਕਰਕੇ ਅੱਗ ਲਗਾ ਦਿੱਤੀ। ਸਥਾਨਕ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਦੇ ਕ.ਤ.ਲ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।

In The Market