LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

12ਵੀਂ ਵਿਚ ਨੰਬਰ ਆਏ ਘੱਟ, ਵਿਦਿਆਰਥੀ ਨੇ ਚੁੱਕ ਲਿਆ ਖੌਫਨਾਕ ਕਦਮ !

student news

ਰੋਪੜ-ਬੀਤੇ ਦਿਨੀਂ ਸੀਬੀਐਸਈ (cbse result) ਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਸੀ। ਇਸ ਮਗਰੋਂ ਇੱਕ ਵਿਦਿਆਰਥੀ ਨੇ 12ਵੀਂ ਜਮਾਤ ਵਿਚੋਂ ਘੱਟ ਨੰਬਰ ਆਉਣ ਉਤੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਦਾ ਪਿਤਾ ਦੁਬਈ (dubai) ਵਿੱਚ ਕੰਮ ਕਰਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਨਯਾ ਨੰਗਲ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਕਾਰਨ ਐਲਾਨੇ ਗਏ ਨਤੀਜਿਆਂ ਵਿੱਚ ਘੱਟ ਅੰਕ ਆਉਣਾ ਦੱਸਿਆ ਜਾ ਰਿਹਾ ਹੈ।
ਸਬ-ਡਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਅੱਜ ਖੁਦਕੁਸ਼ੀ (suicide) ਕਰ ਲਈ। ਵਿਦਿਆਰਥੀ ਦਾ ਪਿਤਾ ਦੁਬਈ ‘ਚ ਕੰਮ ਕਰਦਾ ਹੈ, ਜਦਕਿ ਘਟਨਾ ਸਮੇਂ ਉਹ ਘਰ ‘ਚ ਇਕੱਲਾ ਸੀ। ਜਾਣਕਾਰੀ ਅਨੁਸਾਰ ਸੇਂਟ ਸੋਲਜਰ ਸਕੂਲ ਨਵਾਂ ਨੰਗਲ ਦੇ ਵਿਦਿਆਰਥੀ ਹਰਮਨ ਨੇ ਅੱਜ ਆਪਣੇ 12ਵੀਂ ਦੇ ਨਤੀਜੇ ਵਿੱਚ ਘੱਟ ਅੰਕ ਆਉਣ ਕਾਰਨ ਇਹ ਕਦਮ ਚੁੱਕਿਆ ਹੈ। ਨਵਾਂ ਨੰਗਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਰਜਿੰਦਰ ਅਨੁਸਾਰ ਇਸ ਹੱਸਮੁੱਖ ਸੁਭਾਅ ਦੇ ਵਿਦਿਆਰਥੀ ਨੇ ਸਕੂਲ ਦੇ ਨਤੀਜਿਆਂ ਨੂੰ ਲੈ ਕੇ ਤਣਾਅ ਵਿਚ ਆ ਕੇ ਉਕਤ ਕਦਮ ਚੁੱਕਿਆ।

In The Market