Weather Update : ਪੰਜਾਬ ਵਿਚ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ। ਇਸ ਕਾਰਨ ਤਾਪਮਾਨ ਵਧਣ ਕਾਰਨ ਗਰਮੀ ਆਪਣੇ ਤੇਵਰ ਵਿਖਾਏਗੀ। ਸੂਬੇ ਵਿੱਚ 16 ਅਤੇ 17 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ਚਾਰ ਡਿਗਰੀ ਤੱਕ ਵਧ ਸਕਦਾ ਹੈ। ਅਜਿਹੇ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦੱਖਣੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 44 ਤੋਂ 46 ਡਿਗਰੀ ਅਤੇ ਉੱਤਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ 41-44 ਡਿਗਰੀ ਰਹਿ ਸਕਦਾ ਹੈ। ਇਸ ਕਾਰਨ ਲੂ ਚੱਲੇਗੀ ਅਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਤੇਜ਼ ਧੁੱਪ ਤੋਂ ਬਚਣ ਲਈ ਕਿਹਾ ਹੈ। ਪਾਣੀ ਲੁੜੀਂਦੀ ਮਾਤਰਾ ਵਿਚ ਪੀਓ। ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਅਤੇ ਆਪਣੇ ਸਿਰ ਨੂੰ ਕੱਪੜੇ, ਟੋਪੀ ਅਤੇ ਛੱਤਰੀ ਨਾਲ ਢੱਕੋ। ਵਿਭਾਗ ਮੁਤਾਬਕ ਲਗਾਤਾਰ 4-5 ਦਿਨ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਗਰਮੀ ਵਧੇਗੀ। ਇਹ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ ਹੈ, ਇਸ ਲਈ ਉਨ੍ਹਾਂ ਨੂੰ ਇਸ ਤੋਂ ਖਾਸ ਤੌਰ ‘ਤੇ ਬਚਣ ਦੀ ਲੋੜ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੀਆਂ ਕੁਝ ਥਾਵਾਂ ‘ਤੇ ਮੀਂਹ ਕਾਰਨ ਤਾਪਮਾਨ ‘ਚ ਬਦਲਾਅ ਆਇਆ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ 39 ਡਿਗਰੀ, ਸਮਰਾਲਾ ਵਿੱਚ 39.1 ਡਿਗਰੀ ਅਤੇ ਮੁਹਾਲੀ ਵਿੱਚ 37.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ ਕੁੱਲ ਔਸਤ ਅਧਿਕਤਮ ਤਾਪਮਾਨ ਨਾਲੋਂ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol Price Today: पेट्रोल-डीजल की कीमतों पर अपडेट; चेक करें आपके शहर में आ़ज क्या है ताजा रेट
Gold-Silver Price Today: सोना-चांदी की कीमतों में उछाल, जानें आज क्या है गोल्ड-सिल्वर का रेट
Priyanka Chopra News: लॉस एंजिलिस में आग से मची तबाही देख भावुक हुईं प्रियंका चोपड़ा, साझां की तस्वीरें, लिखा- मेरा दिल बहुत भारी है....