LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੰਨੂਰ ਹੈਲੀਕਾਪਟਰ ਹਾਦਸੇ 'ਚ ਪੰਜਾਬ ਦੇ ਗੁਰਸੇਵਕ ਸਿੰਘ ਦੀ ਹੋਈ ਮੌਤ

9 dec 3

ਚੰਡੀਗੜ੍ਹ : ਤਾਮਿਲਨਾਡੂ ਦੇ ਕੁੰਨੂਰ ਨੇੜੇ ਫੌਜੀ ਹੈਲੀਕਾਪਟਰ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹਾਦਸੇ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ (Bipin Rawat) ਸਮੇਤ ਦੇਸ਼ ਦੇ 13 ਬਹਾਦਰ ਪੁੱਤਰਾਂ ਨੇ ਆਪਣੀ ਜਾਨ ਗੁਆ ​​ਦਿੱਤੀ, ਜਿਨ੍ਹਾਂ ਵਿੱਚ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਨਾਇਕ ਗੁਰਸੇਵਕ (Gursewak) ਵੀ ਸ਼ਾਮਲ ਹਨ।ਫੌਜ ਵਿੱਚ ਨਾਇਕ ਵਜੋਂ ਤਾਇਨਾਤ ਗੁਰਸੇਵਕ ਸਿੰਘ ਪੰਜਾਬ (Punjab) ਦੇ ਸਰਹੱਦੀ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਸੀ। 30 ਸਾਲਾ ਗੁਰਸੇਵਕ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਦੋਦੇ ਸੋਢੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

Also Read : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

ਗੁਰਸੇਵਕ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਉਨ੍ਹਾਂ ਦੀ ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ ਪਰਿਵਾਰ ਨਾਲ ਪੁੱਜੇ। ਜ਼ਿਲ੍ਹੇ ਦੇ ਡੀਸੀ ਨੇ ਫ਼ੌਜ ਦੀ ਤਰਫ਼ੋਂ ਰਾਤ ਕਰੀਬ 9:45 ਵਜੇ ਗੁਰਸੇਵਕ ਦੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹਾਦਤ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ।ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ (Kabal Singh) ਨੂੰ ਆਪਣੇ ਪੁੱਤਰ ਦੀ ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਸੁਧ-ਬੁਧ ਖੋਹ ਬੈਠੇ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਨਾਇਕ ਗੁਰਸੇਵਕ ਸਿੰਘ (Gursewak Singh) ਦੀ ਮ੍ਰਿਤਕ ਦੇਹ ਵੀਰਵਾਰ ਨੂੰ ਪਿੰਡ ਪਹੁੰਚੇਗੀ। ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi), ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਡੀਸੀ ਕੁਲਵੰਤ ਸਿੰਘ, ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Also Read : ਅੱਜ ਖਤਮ ਹੋ ਸਕਦੈ ਕਿਸਾਨ ਅੰਦੋਲਨ ! ਦੁਪਹਿਰ 12 ਵਜੇ ਤੋਂ ਬਾਅਦ ਹੋ ਸਕਦਾ ਹੈ ਐਲਾਨ

ਤੁਹਾਨੂੰ ਦੱਸ ਦੇਈਏ ਕਿ ਜਿਸ ਹੈਲੀਕਾਪਟਰ ਨਾਲ ਇਹ ਹਾਦਸਾ ਹੋਇਆ ਹੈ, ਉਸ MI-17 V5 ਨੂੰ ਭਾਰਤੀ ਹਵਾਈ ਸੈਨਾ ਦਾ ਬਹੁਤ ਸ਼ਕਤੀਸ਼ਾਲੀ ਹੈਲੀਕਾਪਟਰ ਮੰਨਿਆ ਜਾਂਦਾ ਹੈ। ਹੈਲੀਕਾਪਟਰ MI-17V5 ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਇਹ ਹੈਲੀਕਾਪਟਰ ਹਵਾਈ ਸੈਨਾ ਦੇ ਕਈ ਮਹੱਤਵਪੂਰਨ ਆਪਰੇਸ਼ਨਾਂ ਦਾ ਹਿੱਸਾ ਵੀ ਰਿਹਾ ਹੈ।ਇਹ ਜਹਾਜ਼ ਦੁਨੀਆ ਦੇ ਸਭ ਤੋਂ ਆਧੁਨਿਕ ਹੈਲੀਕਾਪਟਰਾਂ ਵਿੱਚੋਂ ਇੱਕ ਹੈ। ਇਸ ਨੂੰ ਆਰਮੀ ਅਤੇ ਆਰਮਜ਼ ਟਰਾਂਸਪੋਰਟ ਵਿੱਚ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਸਦੀ ਵਰਤੋਂ ਖੋਜ ਕਾਰਜਾਂ, ਗਸ਼ਤ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਕੀਤੀ ਜਾਂਦੀ ਹੈ।ਇਸ ਹੈਲੀਕਾਪਟਰ ਦੀ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਵੱਧ ਤੋਂ ਵੱਧ 6000 ਮੀਟਰ ਦੀ ਉਚਾਈ ਤੱਕ ਉੱਡਣ ਦੇ ਸਮਰੱਥ ਹੈ। ਇੱਕ ਵਾਰ ਬਾਲਣ ਤੋਂ ਬਾਅਦ, ਇਹ 580 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ।

In The Market