LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਟੈਂਪ ਡਿਊਟੀ ਨਾਲ 1000 ਕਰੋੜ ਦੀ ਆਮਦਨ ਲਵੇਗੀ ਸਰਕਾਰ: ਹਰਪਾਲ ਚੀਮਾ

cheema52369

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਬੁੱਧਵਾਰ ਨੂੰ ਹੋਈ ਬੈਠਕ ਹੰਗਾਮੇਦਾਰ ਰਹੀ। ਸਪੀਕਰ ਵੱਲੋਂ ਕਾਨੂੰਨ ਵਿਵਸਥਾ ’ਤੇ ਕੰਮ ਰੋਕੂ ਮਤੇ ਨੂੰ ਖ਼ਾਰਜ ਕਰਨ ਅਤੇ ਇਜਲਾਸ ਦਾ ਸਮਾਂ ਅੱਗੇ ਨਾ ਵਧਾਉਣ ਦੀ ਮੰਗ ਨਾ ਮੰਨਣ ਦੇ ਵਿਰੋਧ ’ਚ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਵਾਕਆਊਟ ਕੀਤਾ ਜਦਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਚਾਰ-ਪੰਜ ਵਿਧਾਇਕ ਸਦਨ ’ਚ ਹੀ ਬੈਠੇ ਰਹੇ। ਹਾਲਾਂਕਿ ਬਾਅਦ ’ਚ ਉਹ ਵੀ ਉੱਠ ਕੇ ਵਾਕਆਊਟ ਕਰ ਗਏ।

ਕਾਂਗਰਸੀ ਦੀ ਗ਼ੈਰ-ਮੌਜੂਦਗੀ ’ਚ ਸਰਕਾਰ ਨੇ ਵਿਧਾਨ ਸਭਾ ’ਚ ਚਾਰ ਬਿੱਲ ਪਾਸ ਕਰਵਾ ਲਏ, ਜਿਨ੍ਹਾਂ ’ਚੋਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਪੇਸ਼ ਕੀਤੇ ਗਏ ਤਿੰਨ ਬਿੱਲਾਂ ਨਾਲ ਸਰਕਾਰ ਨੂੰ ਇਕ ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਤਿੰਨ ਬਿੱਲਾਂ ’ਤੇ ਕੋਈ ਬਹਿਸ ਨਹੀਂ ਹੋਈ। ਵਿਧਾਨ ਸਭਾ ’ਚ ਪੰਜਾਬ ਕਨਾਲ ਐਂਡ ਡ੍ਰੇਨੇਜ ਬਿੱਲ 2023 ਵੀ ਪਾਸ ਕੀਤਾ ਗਿਆ ਪਰ ਇਸ ਦਾ ਵਿਧਾਇਕ ਸੰਦੀਪ ਜਾਖੜ ਨੇ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਵਿਧਾਇਕਾਂ ਨੂੰ ਪੂੁਰੀ ਜਾਣਕਾਰੀ ਦਿੱਤੇ ਬਿਨਾਂ ਇਸ ਤਰ੍ਹਾਂ ਦੇ ਬਿੱਲ ਪਾਸ ਕਰਵਾਉਣਾ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਸਿਫ਼ਰ ਕਾਲ ਖ਼ਤਮ ਹੁੰਦਿਆਂ ਹੀ ਜਿਉਂ ਹੀ ਸੰਸਦੀ ਕਾਰਜ ਮੰਤਰੀ ਬਲਕਾਰ ਸਿੰਘ ਨੇ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਸਦਨ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਦਾ ਮਤਾ ਪੇਸ਼ ਕੀਤਾ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਬਿਜ਼ਨੈੱਸ ਅਡਵਾਇਜ਼ਰੀ ਕਮੇਟੀ ਦੀ ਬੈਠਕ ’ਚ ਇਹ ਭਰੋਸਾ ਦਿੱਤਾ ਗਿਆ ਸੀ ਕਿ ਜੋ ਮੁੱਦੇ ਹਨ, ਉਸ ’ਤੇ ਬਹਿਸ ਹੋਵੇਗੀ। ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਕਾਨੂੰਨ ਵਿਵਸਥਾ ’ਤੇ ਕਾਂਗਰਸ ਨੇ ਕੰਮ ਰੋਕੂ ਮਤਾ ਪੇਸ਼ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰੀ ਨਹੀਂ ਦਿੱਤੀ। ਇਜਲਾਸ ਨੂੰ ਘੱਟੋ-ਘੱਟ ਛੇ ਦਿਨ ਤਾਂ ਕੀਤਾ ਜਾਵੇ। ਇਸ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਵੈੱਲ ’ਚ ਆ ਕੇ ਨਾਅਰੇਬਾਜ਼ੀ ਕੀਤੀ।

In The Market