LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਏਡਜ਼ ਦਾ ਕਹਿਰ, 10 ਹਜ਼ਾਰ ਤੋਂ ਵਧੇਰੇ ਪੰਜਾਬੀ ਪੀੜਤ

hiv

ਚੰਡੀਗੜ੍ਹ: ਵਿਸ਼ਵ ਵਿੱਚ ਏਡਜ਼ ਦੀ ਬਿਮਾਰੀ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਭ ਤੋਂ ਵਧੇਰੇ ਜਾਗਰੂਕਤਾ ਅਭਿਆਨ ਚਲਾਏ ਗਏ। ਪੰਜਾਬ ਵਿਚੋਂ ਏਡਜ਼ ਦੇ ਜੋ ਅੰਕੜੇ ਸਾਹਮਣੇ ਆ ਰਹੇ ਹਨ ਉਹ ਪ੍ਰੇਸ਼ਾਨ ਕਰਨ ਵਾਲੇ ਹਨ। ਪਿਛਲੇ 1 ਸਾਲ ਦੌਰਾਨ ਪੰਜਾਬ ਵਿਚ 10 ਹਜ਼ਾਰ ਤੋਂ ਜ਼ਿਆਦਾ ਏਡਜ਼ ਦੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 88 ਮਰੀਜ਼ ਉਹ ਹਨ ਜਿਹਨਾਂ ਦੀ ਉਮਰ 15 ਸਾਲ ਤੋਂ ਵੀ ਘੱਟ ਹੈ। ਏਡਜ਼ ਅਜਿਹੀ ਬਿਮਾਰੀ ਹੈ।

ਪੰਜਾਬ ਵਿਚ ਏਡਜ਼ ਦੇ ਕੁੱਲ ਮਰੀਜ਼ -

ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਏਡਜ਼ ਦੇ ਮਰੀਜ਼ ਹਨ। ਜਿਹਨਾਂ ਦੀ ਗਿਣਤੀ 1800 ਦੇ ਕਰੀਬ ਹੈ। ਦੂਜਾ ਨੰਬਰ ਆਉਂਦਾ ਹੈ ਝੀਲਾਂ ਦੇ ਸ਼ਹਿਰ ਬਠਿੰਡੇ ਦਾ ਜਿਥੇ 1544 ਏਡਜ਼ ਦੇ ਮਰੀਜ਼ ਰਿਪੋਰਟ ਕੀਤੇ ਗਏ। ਗੁਰੂ ਕੀ ਨਗਰੀ ਕਿਹਾ ਜਾਣ ਵਾਲਾ ਧਾਰਮਿਕ ਸ਼ਹਿਰ ਅੰਮ੍ਰਿਤਸਰ ਵੀ ਏਡਜ਼ ਦੀ ਚਪੇਟ ਵਿਚ ਆਉਣ ਤੋਂ ਵਾਂਝਾ ਨਹੀਂ ਰਹਿ ਸਕਿਆ। ਅੰਮ੍ਰਿਤਸਰ ਵਿਚ 836 ਏਡਜ਼ ਦੇ ਪਾਜੀਟਿਵ ਮਰੀਜ਼ ਮਿਲੇ। ਇਸਦੇ ਨਾਲ ਹੀ ਫਰੀਦਕੋਟ 'ਚ 708, ਪਟਿਆਲਾ ਵਿਚ ਵੀ ਏਡਜ਼ ਦੇ 795 ਕੇਸ ਅਤੇ ਤਰਨਤਾਰਨ ਵਿਚ 520 ਏਡਜ਼ ਦੇ ਮਰੀਜ਼ ਹਨ।

15 ਸਾਲ ਤੋ ਘੱਟ ਉਮਰ ਦੇ ਮਰੀਜ -

ਸਭ ਤੋਂ ਹੈਰਾਨ ਕਰਨ ਵਾਲੇ ਅੰਕੜੇ ਹਨ ਕਿ ਪੰਜਾਬ ਵਿੱਚ 15 ਸਾਲ ਤੋਂ ਘੱਟ ਉਮਰ ਦੇ 88 ਬੱਚੇ ਵੀ ਏਡਜ਼ ਦੇ ਮਰੀਜ਼ ਹਨ। ਜੋ ਅੰਕੜੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ।  88 ਬੱਚੇ ਜਿਹਨਾਂ ਨੂੰ ਏਡਜ਼ ਹੈ ਉਹਨਾਂ ਵਿਚ 58 ਲੜਕੇ ਅਤੇ 32 ਲੜਕੀਆਂ ਹਨ ਜਿਹਨਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਇਹ ਅੰਕੜੇ ਸਾਲ 2022 ਤੋਂ ਜਨਵਰੀ 2023 ਤੱਕ ਦੇ ਹਨ। ਇਨ੍ਹਾਂ ਵਿੱਚ 8155 ਪੁਰਸ਼ ਅਤੇ 1847 ਔਰਤਾਂ ਸ਼ਾਮਲ ਹਨ, ਜਦੋਂ ਕਿ 19 ਟਰਾਂਸਜੈਂਡਰ, 56 ਲੜਕੇ ਅਤੇ 32 ਲੜਕੀਆਂ ਸ਼ਾਮਲ ਹਨ।ਸਾਲ 2019 ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 11 ਸਾਲਾਂ ਵਿੱਚ ਏਡਜ਼ ਨਾਲ 6081 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

 

In The Market