LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਮੰਨ ਗਏ ਕਿਸਾਨ, ਹਾਈਵੇ ਜਾਮ ਖੋਲ੍ਹਣ ਨੂੰ ਲੈ ਕੇ ਕਹੀ ਇਹ ਵੱਡੀ ਗੱਲ

huyt5896666

ਚੰਡੀਗੜ੍ਹ : ਪੰਜਾਬ ਭਵਨ ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੀਆਂ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਨੇ ਵੀ ਜਲੰਧਰ 'ਚ ਧਰਨਾ ਖ਼ਤਮ ਕਰਨ ਲਈ ਰਜ਼ਾਮੰਦੀ ਦੇ ਦਿੱਤੀ ਹੈ ਜਦਕਿ ਰੇਲਵੇ ਟਰੈਕਾਂ ਤੋਂ ਧਰਨਾ ਮੀਟਿੰਗ ਤੋਂ ਪਹਿਲਾਂ ਹੀ ਚੁੱਕ ਲਿਆ ਗਿਆ ਸੀ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨਾਂ ਨੇ ਕਿਹਾ ਹੈ ਕਿ ਸਾਥੀਆਂ ਨਾਲ ਮੀਟਿੰਗ ਦੌਰਾਨ ਜੇਕਰ ਉਹ ਸੰਤੁਸ਼ਟ ਨਾ ਹੋਏ ਤਾਂ ਦੁਬਾਰਾ ਰੇਲਵੇ ਟਰੈਕ ਜਾਮ ਕਰ ਦੇਣਗੇ। ਕਿਸਾਨ ਹੁਣ ਆਪਣੀ ਮੀਟਿੰਗ ਕਰ ਰਹੇ ਹਨ। ਦੇਖਣਾ ਹੋਵੇਗਾ ਕਿ ਉਹ ਮਾਨ ਵੱਲੋਂ ਦਿੱਤੇ ਭਰੋਸੇ ਨੂੰ ਕਿਸ ਪੱਧਰ 'ਤੇ ਲੈਂਦੇ ਹਨ।

ਜਲੰਧਰ ਹਾਈਵੇ 'ਤੇ ਰੋਸ ਆਮ ਵਾਂਗ ਜਾਰੀ ਹੈ। ਸੀਐੱਮ ਨਾਲ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਗੰਨੇ ਦੀ ਕੀਮਤ ਜਲਦ ਹੀ ਵਧਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤਕ ਇਸ ਸਬੰਧੀ ਖੁਸ਼ਖਬਰੀ ਦੇਣਗੇ।

ਉਨ੍ਹਾਂ ਗੁਰਦਾਸਪੁਰ ਦੇ ਨਾਲ ਲਗਦੇ ਇਲਾਕਿਆਂ 'ਚ ਹੋਏ ਫਸਲਾਂ ਤੇ ਖਰਾਬੇ ਦਾ ਪੈਂਡਿੰਗ ਮੁਆਵਜ਼ਾ ਵੀ ਜਲਦ ਦਿਵਾਉਣ ਦੀ ਗੱਲ ਕਹੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਅੱਜ ਹੀ ਕੇਂਦਰ ਸਰਕਾਰ ਨੂੰ ਇਸ ਸਬੰਧੀ ਲਿਖਣਗੇ ਤੇ ਜਿੰਨਾ ਮੁਆਵਜ਼ਾ ਕੇਂਦਰ ਸਰਕਾਰ ਦੇਵੇਗੀ, ਪੰਜਾਬ ਸਰਕਾਰ ਉਸ ਵਿਚ ਡਬਲ ਮਿਲਾ ਕੇ ਦੇਵੇਗੀ। ਉਨ੍ਹਾਂ ਦੱਸਿਆ ਕਿ ਸੀਐੱਮ ਨੇ ਯਕੀਨ ਦਿਵਾਇਆ ਕਿ 30 ਨਵੰਬਰ ਤਕ ਸ਼ੂਗਰ ਮਿੱਲਾਂ ਚੱਲ ਜਾਣਗੀਆਂ। ਉਹ ਮਿੱਲ ਮਾਲਕਾਂ ਨਾਲ ਭਲਕੇ ਮੀਟਿੰਗ ਕਰਨਗੇ ਤੇ ਕੱਲ੍ਹ ਹੀ ਇਸ ਸਬੰਧੀ ਐਲਾਨ ਕਰ ਦੇਣਗੇ।

In The Market