LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਨੇਤਾ ਚੋਣ ਮੈਦਾਨ 'ਚ ਨਿੱਤਰਣ ਨੂੰ ਤਿਆਰ, 117 ਸੀਟਾਂ 'ਚ ਲੜਣਗੇ ਚੋਣਾਂ

4 dec farmers

ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚਾੜੂਨੀ (Gurnam Singh Charuni) ਦੇ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਰਨ ਦਾ ਐਲਾਨ ਕਰਨ ਤੋਂ ਬਾਅਦ ਗੁਰਨਾਮ ਸਿੰਘ ਚਾੜੂਨੀ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਪੱਬਾਂ ਭਾਰ ਹੋ ਰਹੀਆਂ ਹਨ ਇਸਦੇ ਚਲਦੇ ਹੀ ਕਿਸਾਨ ਮਜਦੂਰ ਯੂਨੀਅਨ (Kisan Mazdoor Union) ਮਾਝਾ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ 2022 ਦੀਆਂ ਹੋਣ ਵਾਲੀਆਂ ਚੋਣਾਂ ਵਿਚ ਚੋਣ ਲੜਨ ਲਈ ਹਾਂ ਪੱਖੀ ਹੁੰਗਾਰਾ ਭਰਿਆ ਗਿਆ।

Also Read : ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

ਇਸ ਮੌਕੇ ਪ੍ਰਦੇਸ਼ ਪ੍ਰਧਾਨ ਗੁਰਮੁਖ ਸਿੰਘ (Gurmukh Singh) ਅਤੇ ਪ੍ਰਦੇਸ਼ ਯੂਥ ਪ੍ਰਧਾਨ ਦਿਲਬਾਗ ਸਿੰਘ ਨੇ ਖ਼ਾਸ ਗਲਬਾਤ ਦੌਰਾਨ ਕਿਹਾ ਕਿ ਜਥੇਬੰਦੀ ਵਲੋਂ ਚੋਣਾਂ ਲੜਨ ਦਾ ਫੈਂਸਲਾ ਲਿਆ ਗਿਆ ਹੈ ਕਿਉਕਿ ਪੰਜਾਬ ਦੇ ਲੋਕ ਨਵਾਂ ਬਦਲ ਚਾਹੁੰਦੇ ਹਨ ਅਤੇ ਕਿਸਾਨ ਜਥੇਬੰਦੀਆਂ ਨੇ ਇਸੇ ਨੂੰ ਦੇਖਦੇ ਹੋਏ ਇਹ ਫੈਂਸਲਾ ਲਿਆ ਹੈ, ਕਿਉਕਿ ਰਾਜਨੀਤੀ ਦੇ ਮੈਦਾਨ ਵਿਚ ਫੈਲੀ ਗੰਦਗੀ ਨੂੰ ਗੰਦਗੀ ਵਿੱਚ ਉਤਰ ਕੇ ਹੀ ਸਾਫ ਕੀਤਾ ਜਾ ਸਕਦਾ ਹੈ।

Also Read : ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ

ਉਨ੍ਹਾਂ  ਕਿਹਾ ਕਿ ਪੰਜਾਬ ਦੀ ਜਨਤਾ ਦਾ ਖਿਆਲ ਰੱਖਦੇ ਹੋਏ ਹੀ ਪਾਰਟੀ ਦਾ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਮੈਨੀਫੈਸਟੋ (Menifesto) ਵਿੱਚ ਮੁੱਖ ਤੌਰ ਤੇ ਤਿੰਨ ਵਾਅਦੇ ਹੋਣਗੇ ਰੋਜਗਾਰ, ਸਿੱਖਿਆ ਅਤੇ ਦਰੁਸਤ ਕਾਨੂੰਨ ਵਿਵਸਥਾ ਉਹਨਾਂ ਕਿਹਾ ਕਿ ਜਥੇਬੰਦੀਆ ਨੂੰ ਪਤਾ ਹੈ ਕੇ ਰਾਜਨੀਤੀ ਦੇ ਇਸ ਸਮੁੰਦਰ ਵਿਚ ਵੱਡੇ-ਵੱਡੇ ਮਗਰਮੱਛ ਅਤੇ ਤੀਕ੍ਰਮਬਾਜ਼ ਪਹਿਲਾਂ ਤੋਂ ਹੀ ਮਜ਼ੂਦ ਹਨ । ਪਰ  ਕਿਸਾਨਾਂ ਜਥੇਬੰਦੀਆ ਨੇ ਲੋਕਾਂ ਦੇ ਸਾਥ ਨਾਲ ਕਿਸਾਨੀ ਅੰਦੋਲਨ ਵਿੱਚ ਜਿਵੇ ਜਿੱਤ ਪ੍ਰਾਪਤ ਕੀਤੀ ਹੈ।

Also Read : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, MSP ਤੇ ਘਰ ਵਾਪਸੀ ਨੂੰ ਲੈਕੇ ਹੋਵੇਗੀ ਚਰਚਾ

ਉਸੇ ਤਰਾਂ ਹੀ ਲੋਕਾਂ ਦੇ ਸਾਥ ਨਾਲ ਚੋਣ ਅਖਾੜੇ ਵਿੱਚ ਵੀ ਜਿੱਤ ਪ੍ਰਾਪਤ ਕਰਾਂਗਾ ਉਹਨਾਂ ਕਿਹਾ ਕਿ 20 ਦਸੰਬਰ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀਂ (Gurnam Singh Charuni) ਦੀ ਅਗਵਾਈ ਵਿਚ 117 ਹਲਕਿਆਂ ਦੇ ਉਮੀਦਵਾਰ ਅਤੇ ਪਾਰਟੀ ਦਾ ਨਾਮ ਤੇ ਚੋਣ ਨਿਸ਼ਾਨ ਐਲਾਨੇ ਜਾਣਗੇ ਨਾਲ ਹੀ ਸਮੇ ਅਨੁਸਾਰ ਅਸੀਂ ਕੇਵਲ ਪੰਜਾਬ ਵਿਚ ਨਹੀਂ ਪੂਰੇ ਭਾਰਤ ਵਿਚ ਚੋਣਾਂ ਲੜਾਂਗੇ ਪਰ ਚੋਣਾਂ ਵਿਚ ਕਿਸਾਨ ਮੁੱਖ ਆਗੂ ਉਮੀਦਵਾਰ ਨਹੀਂ ਹੋਣਗੇ ਅਤੇ ਜੋ ਵੀ ਉਮੀਦਵਾਰ ਹੋਣਗੇ ਉਹਨਾਂ ਕੋਲੋ ਪਹਿਲਾ ਹੀ ਲਿਖਤੀ ਰੂਪ ਵਿੱਚ ਲਿਆ ਜਾਵੇਗਾ ਕਿ ਅਗਰ ਉਹ ਜਿੱਤ ਕੇ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਨਾ ਉਤਰਿਆ ਯਾ ਫਿਰ ਲੋਕ ਹਿਤ ਕੰਮ ਨਾ ਕੀਤੇ ਤਾਂ ਉਹ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਵੇਗਾ।

Also Read : Omicron ਵੇਰੀਐਂਟ ਦੇ ਚਲਦਿਆਂ ਅਲਰਟ 'ਤੇ ਰੇਲਵੇ, ਲਾਗੂ ਕੀਤੇ ਇਹ ਨਿਯਮ

ਓਥੇ ਹੀ ਕੰਗਨਾ ਰਨੌਤ (Kangna Ranaut) ਬਾਰੇ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਵਲੋਂ ਕਲ ਕੰਗਣਾ ਦੀ ਜਦੋ ਗੱਡੀ ਰੋਕੀ ਗਈ ਤਾਂ ਕੰਗਣਾ ਰਨੌਤ ਨੇ ਪੰਜਾਬ ਜਿੰਦਾਬਾਦ ਦੇ ਨਾਰੇ ਲਗਾਏ ਤੇ ਮਾਫ਼ੀ ਮੰਗੀ ਹੈ ਉਹ ਸਬ ਦਿਖਾਵਾ ਹੈ ਕੰਗਨਾ ਦੀ ਸੋਚ ਬਹੁਤ ਗ਼ਲਤ ਹੈ ਏਕ ਪਾਸੇ ਮਾਫ਼ੀ ਮੰਗ ਰਹੀ ਦੂਸਰੇ ਪਾਸੇ ਬੋਲ ਹੈ ਰਹੀ ਕੇ ਉਸਨੂੰ ਜਾਨ ਦਾ ਖਤਰਾ ਹੈ ਕੰਗਨਾ ਦਸੇ ਕਿਸ ਨੇ ਉਸ ਦੀ ਗੱਡੀ ਜਾ ਫਿਰ ਉਸ ਉਪਰ ਹਮਲਾ ਕੀਤਾ ਕੰਗਨਾ ਗ਼ਲਤ ਬੋਲਦੀ ਹੈ ਅਤੇ ਰਾਜਨੀਤੀ (Politics) ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਸਾਨੂੰ ਇਹ ਜਿਹੇ ਲੋਕਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਸੀਂ ਐਸੇ ਲੋਕਾਂ ਦਾ ਡੱਟ ਕੇ ਸਾਹਮਣਾ ਵੀ ਕਰਾਂਗੇ।

In The Market