LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਹਾਲੀ 'ਚ ਬੱਤੀ ਨਾ ਆਉਣ 'ਤੇ ਡੀ.ਐੱਸ.ਪੀ. ਦਾ ਸ਼ਿਕਾਇਤ ਕੇਂਦਰ ਵਿਚ ਨਹੀਂ ਚੁੱਕਿਆ ਕਿਸੇ ਨੇ ਫੋਨ

dsp

ਮੋਹਾਲੀ (ਇੰਟ.)- ਪੰਜਾਬ ਪੁਲਿਸ (Punjab Police) ਦੇ ਇਕ ਡੀ.ਐੱਸ.ਪੀ. (DSP) ਬਿਜਲੀ ਨਾ ਆਉਣ ਦੀ ਸ਼ਿਕਾਇਤ ਕਰਨ ਲਈ ਲਗਾਤਾਰ ਬਿਜਲੀ ਸ਼ਿਕਾਇਤ ਕੇਂਦਰ (Electricity Complaint centre) 'ਤੇ ਫੋਨ ਕਰਦੇ ਰਹੇ ਪਰ ਬਿਜਲੀ ਦਫਤਰ (Electricity office) ਵਿਚ ਕਿਸੇ ਨੇ ਫੋਨ ਚੁੱਕਣ ਦੀ ਜ਼ਹਿਮਤ ਨਹੀਂ ਕੀਤੀ। ਜਿਸ ਪਿੱਛੋਂ ਡੀ.ਐੱਸ.ਪੀ. ਨੇ ਬਿਜਲੀ ਵਿਭਾਗ (Electricity Department) ਨੂੰ ਕੀਤੇ ਗਏ ਫੋਨ ਦਾ ਇਕ ਸਕ੍ਰੀਨ ਸ਼ਾਟ (Screen short) ਲੈ ਕੇ ਇਕ ਸੋਸ਼ਲ ਮੀਡੀਆ ਗਰੁੱਪ (Social Media Group) ਵਿਚ ਸ਼ੇਅਰ (Share) ਕਰ ਦਿੱਤਾ ਜੋ ਕਿ ਕਾਫੀ ਵਾਇਰਲ (Viral) ਹੋ ਰਿਹਾ ਹੈ। ਓਧਰ ਜ਼ਿਲਾ ਮੋਹਾਲੀ (Mohali) ਵਿਚ ਬੁੱਧਵਾਰ ਨੂੰ ਬਿਜਲੀ ਨਾ ਆਉਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੋਹਾਲੀ ਸ਼ਹਿਰ, ਖਰੜ, ਡੇਰਾਬੱਸੀ , ਲਾਲੜੂ ਵਿਚ ਕਈ ਥਾਈਂ ਅਣਐਲਾਨੇ ਬਿਜਲੀ ਕੱਟ ਲਗਾਏ ਗਏ। ਫੇਜ਼2 ਵਿਚ ਸਵੇਰੇ 11 ਵਜੇ ਤੋਂ ਬੱਤੀ ਗੁੱਲ ਰਹੀ। ਮਾਰਕੀਟ ਵਿਚ ਆਪਣਾ ਦਫਤਰ ਚਲਾਉਣ ਵਾਲੇ ਗੁਰਦੀਪ ਨੇ ਦੱਸਿਆ ਕਿ ਲਾਈਟ ਨਾ ਆਉਣ ਕਾਰਣ ਕੰਪਿਊਟਰ ਨਹੀਂ ਚੱਲ ਰਹੇ।

Help desk at power utility's office in Panchkula | Chandigarh News - Times  of India

Read this- ਪੈਟਰੋਲ-ਡੀਜ਼ਲ ਦੀ ਖਰੀਦ ਲਈ ਲੋਨ ਦੀਆਂ ਅਰਜ਼ੀ ਲੈ ਕੇ ਵਰਕਰ ਪਹੁੰਚੇ ਆਰ.ਬੀ.ਆਈ.

ਦਫਤਰ ਵਿਚ ਕੋਈ ਕੰਮ ਨਹੀਂ ਹੋ ਰਿਹਾ। ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਫੋਟੋਸਟੇਟ ਦਾ ਕੰਮ ਹੈ। ਜੋ ਕਿ ਬੰਦ ਪਿਆ ਹੈ। ਖਰੜ ਸਬਡਵੀਜ਼ਨ ਵਿਚ ਮੰਗਲਵਾਰ ਸਵੇਰੇ 9 ਵਜੇ ਤੋਂ ਕਈ ਖੇਤਰਾਂ ਵਿਚ ਲਾਈਟ ਨਾ ਆਉਣ ਕਾਰਣ ਲੋਕ ਪ੍ਰੇਸ਼ਾਨ ਹੋਏ। ਸਰਕਾਰੀ ਵਿਭਾਗਾਂ ਵਿਚ ਵੀ ਅਧਿਕਾਰੀਆਂ ਵਲੋਂ ਬਿਜਲੀ ਵਿਭਾਗ ਵਿਚ ਫੋਨ ਕੀਤੇ ਗਏ। ਧਿਆਨ ਰਹੇ ਕਿ ਬੀਤੇ ਦਿਨੀਂ ਡੀ.ਸੀ. ਮੋਹਾਲੀ ਵਲੋਂ ਬਿਜਲੀ ਵਿਭਾਗ ਨੂੰ ਜ਼ਿਲੇ ਵਿਚ ਬਿਜਲੀ ਸਪਲਾਈ ਸੁਚਾਰੂ ਤਰੀਕੇ ਨਾਲ ਚਲਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਨੂੰ ਲੈ ਕੇ ਡੀ.ਸੀ. ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨੰਬਰਾਂ ਨੂੰ ਵੀ ਜਨਤਕ ਕੀਤਾ ਸੀ ਪਰ ਜਿਨ੍ਹਾਂ ਨੰਬਰਾਂ ਨੂੰ ਜਨਤਕ ਕੀਤਾ ਗਿਆ ਕੋਈ ਵੀ ਅਧਿਕਾਰੀ ਉਹ ਨੰਬਰ ਨਹੀਂ ਚੁੱਕਦਾ। ਡੀ.ਸੀ. ਗਿਰੀਸ਼ ਦਿਆਲਨ ਨੇ ਕਿਹਾ ਸੀ ਕਿ ਜੇਕਰ ਬਿਜਲੀ ਬਹਾਲੀ ਵਿਚ ਦਿੱਕਤ ਆ ਰਹੀ ਹੈ ਤਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਦਦ ਲਈ ਜਾਵੇ। ਪਰ ਇਸ ਦੇ ਬਾਵਜੂਦ ਜ਼ਿਲੇ ਵਿਚ ਬਿਜਲੀ ਦੀ ਸਮੱਸਿਆ ਹੱਲ ਨਹੀਂ ਹੋ ਪਾ ਰਹੀ। ਬਿਜਲੀ ਨਾ ਆਉਣ ਕਾਰਣ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।

In The Market