LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਾਕਟਰਜ਼ ਡੇਅ 2021 : ਡਾਕਟਰ ਤੇ ਨਰਸਿੰਗ ਸਟਾਫ ਵਲੋਂ ਹੜਤਾਲ, ਮਰੀਜ਼ ਬੇਹਾਲ

doctorz1

ਬਰਨਾਲਾ (ਇੰਟ.)- ਅੱਜ ਪੂਰੀ ਦੁਨੀਆ 'ਚ ਕੌਮਾਂਤਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਡਾਕਟਰਾਂ ਵੱਲੋਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬ ਦੇ ਡਾਕਟਰ ਸਰਕਾਰ ਤੋਂ ਖਫਾ ਹੋ ਕੇ ਹੜਤਾਲ 'ਤੇ ਹਨ। ਸਰਕਾਰ ਵੱਲੋਂ ਲਾਗੂ 6ਵੇਂ ਪੇ-ਕਮਿਸ਼ਨ 'ਚ ਸਰਕਾਰੀ ਡਾਕਟਰਾਂ ਦੇ ਐਨਪੀਏ ਫੰਡ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਸਰਕਾਰੀ ਡਾਕਟਰ ਸਰਕਾਰ ਤੋਂ ਨਾਰਾਜ਼ ਹਨ। ਇਸ ਲਈ ਅੱਜ ਕੌਮਾਂਤਰੀ ਡਾਕਟਰ ਦਿਵਸ ਮੌਕੇ ਵੀ ਲਗਾਤਾਰ ਤੀਸਰੇ ਦਿਨ ਹੜਤਾਲ ਜਾਰੀ ਰਹੀ ਤੇ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਡਾਕਟਰ ਐਸੋਸੀਏਸ਼ਨ ਦੇ ਲੀਡਰਾਂ ਨੇ ਦੱਸਿਆ ਕਿ ਅੱਜ ਦੇ ਖ਼ੁਸ਼ੀ ਵਾਲੇ ਦਿਨ ਵੀ ਸਾਨੂੰ ਮਜਬੂਰੀਵੱਸ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।  ਲਗਾਤਾਰ ਤੀਸਰੇ ਦਿਨ ਹੜਤਾਲ ਹੋਣ ਕਰਕੇ ਮਰੀਜ਼ਾਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Patients left high and dry as doctors go on strike in Punjab - Hindustan  Times

Read this- ਪੰਜਾਬ ਕਾਂਗਰਸ 'ਚ ਮੁੱਖ ਮੰਤਰੀ ਦੀ ਮੁੜ ਲੰਚ ਡਿਪਲੋਮੈਸੀ, ਰੁੱਸਿਆਂ ਨੂੰ ਇੰਝ ਮਨਾਉਣਗੇ ਕੈਪਟਨ

ਇਸ ਮੌਕੇ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਹੜਤਾਲ ਹੋਰ ਵੀ ਵਧ ਸਕਦੀ ਹੈ। ਕੋਈ ਹੋਰ ਤਿੱਖਾ ਐਕਸ਼ਨ ਲੈ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਿਹਤ ਸਹੂਲਤਾਂ 'ਤੇ ਬੁਰਾ ਪ੍ਰਭਾਵ ਪਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਹੋਵੇਗੀ।
ਇਸ ਮੌਕੇ ਦਵਾਈ ਲੈਣ ਆਏ ਮਰੀਜ਼ਾਂ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਨੂੰ ਡਾਕਟਰਾਂ ਦੀਆਂ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਦੂਰੋਂ-ਦੂਰੋਂ ਆਏ ਮਰੀਜ਼ਾਂ ਨੇ ਦੱਸਿਆ ਕਿ ਅਸੀਂ ਵੀ ਖੱਜਲ-ਖੁਆਰ ਹੋ ਰਹੇ ਹਾਂ ਤੇ ਬਿਨਾਂ ਦਵਾਈ ਲਏ ਵਾਪਸ ਜਾ ਰਹੇ ਹਾਂ ਜਾਂ ਫਿਰ ਪ੍ਰਾਈਵੇਟ ਡਾਕਟਰਾਂ ਕੋਲੋਂ ਦਵਾਈ ਲੈਣ ਲਈ ਮਜਬੂਰੀਵੱਸ ਵੱਧ ਪੈਸਾ ਖਰਚ ਕਰਨਾ ਪਵੇਗਾ।

In The Market