LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁਕੇਰੀਆਂ ਵਿਚ ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਬਾਦਲ ਵਲੋਂ ਮੁੜ ਕੀਤੀ ਗਈ ਰੇਡ

sukha

ਮੁਕੇਰੀਆਂ (ਇੰਟ.)- ਸੁਖਬੀਰ ਸਿੰਘ ਬਾਦਲ (Sukhbir Singh badal) ਵਲੋਂ ਮਾਈਨਿੰਗ (Mining) ਮਾਫੀਆ 'ਤੇ ਇਕ ਵਾਰ ਫੇਰ ਰੇਡ (Raid) ਮਾਰੀ ਗਈ ਹੈ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਮੰਤਰੀ ਬਿਕਰਮ ਮਜੀਠੀਆ (Bikram Majithia) ਵੀ ਮੌਜੂਦ ਹਨ। ਇਸ ਦੌਰਾਨ ਉਨ੍ਹਾਂ ਨਾਲ ਮੀਡੀਆ (Media) ਮੁਲਾਜ਼ਮ ਵੀ ਹਨ। ਸੁਖਬੀਰ ਸਿੰਘ ਬਾਦਲ ਮੁਕੇਰੀਆਂ (Mukerian) ਦੇ ਇਕ ਮਾਈਨਿੰਗ ਵਾਲੀ ਥਾਂ 'ਤੇ ਪਹੁੰਚੇ ਹੋਏ ਹਨ। ਉਥੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ''ਹੁਣ ਕਹੋ ਕਿ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ। ਇਕ ਵਾਰ ਫ਼ਿਰ ਮਾਈਨਿੰਗ ਮਾਫ਼ੀਆ 'ਤੇ ਰੇਡ ਕਰਨ ਸੁਖਬੀਰ ਸਿੰਘ ਬਾਦਲ ਪਹੁੰਚੇ ਹਨ ਅਤੇ ਕੈਪਟਨ ਨੂੰ ਲਲਕਾਰਿਆ ਹੈ ਅਤੇ ਉਨਾਂ ਕਿਹਾ ਕਿ 'ਹੁਣ ਕਰੋ ਮੇਰੇ 'ਤੇ ਪਰਚੇ'। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜ਼ਮੀਨ 200 ਫੁੱਟ ਤੱਕ ਪੁੱਟੀ ਗਈ ਹੈ। ਤੋਂ ਪਹਿਲਾਂ ਵੀ ਸੁਖਬੀਰ ਬਾਦਲ ਵਲੋਂ ਬਿਆਸ ਨੇੜੇ ਰੇਡ ਕੀਤੀ ਗਈ ਸੀ।

Former CM Sukhbir Singh Badal says Parkash Badal's returning of award sends  a strong message | Latest News India - Hindustan Times

Read this- ਪੰਜਾਬ ਬਿਜਲੀ ਸੰਕਟ : ਆਪ ਪਾਰਟੀ ਘੇਰੇਗੀ ਸੀ.ਐੱਮ. ਕੈਪਟਨ ਦਾ ਫਾਰਮ ਹਾਊਸ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੰਘੇ ਬੁੱਧਵਾਰ ਨੂੰ ਬਿਆਸ ਦਰਿਆ 'ਤੇ ਅਚਾਨਕ ਰੇਡ ਮਾਰ ਕੇ ਉਥੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ ਬੁੱਧਵਾਰ ਨੂੰ ਸੁਖਬੀਰ ਬਾਦਲ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਨਾਲ ਲੈ ਕੇ ਬਿਆਸ ਦਰਿਆ 'ਤੇ ਰੇਡ ਮਾਰੀ ਗਈ ਜਿੱਥੇ ਵੱਡੇ ਪੱਧਰ 'ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਸੁਖਬੀਰ ਨੇ ਦੋਸ਼ ਲਗਾਇਆ ਕਿ ਇਹ ਮਾਈਨਿੰਗ ਨਾਜਾਇਜ਼ ਤੌਰ 'ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਈਵਰ ਅਤੇ ਹੋਰ ਲੋਕ ਉਨ੍ਹਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇ ਤੋਂ ਮਹਿਜ਼ ਇਕ ਕਿੱਲੋਮੀਟਰ ਦੂਰੀ 'ਤੇ ਹੋ ਰਹੀ ਸੀ।

In The Market