LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਵਿਚ ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ 'ਚ ਰਾਹਗੀਰ ਨੂੰ ਲੱਗੀ ਗੋਲੀ, ਹਸਪਤਾਲ ਦਾਖਲ

15 ap firing

ਜਲੰਧਰ : ਪੰਜਾਬ (Punjab) 'ਚ ਦਿਨੋਂ-ਦਿਨ ਅਪਰਾਧਕ ਘਟਨਾਵਾਂ (Criminal incidents) ਵਧਦੀਆਂ ਹੀ ਜਾ ਰਹੀਆਂ ਹਨ। ਹਥਿਆਰਾਂ ਦੇ ਜ਼ੋਰ (The thrust of weapons) 'ਤੇ ਲੁੱਟਾਂਖੋਹਾਂ ਦੀਆਂ ਘਟਨਾਵਾਂ (Incidents of looting) ਵਿਚ ਵੀ ਖਾਸਾ ਵਾਧਾ ਦੇਖਿਆ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ (Government of Punjab) ਵਲੋਂ ਸਖ਼ਤ ਕਦਮ ਵੀ ਚੁੱਕੇ ਜਾ ਰਹੇ ਹਨ। ਇਸ ਦੇ ਬਾਵਜੂਦ ਅਪਰਾਧੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ ਅਤੇ ਪੁਲਿਸ ਦੇ ਹੱਥ ਖਾਲੀ ਰਹਿ ਜਾਂਦੇ ਹਨ। ਇਕ ਤਾਜ਼ਾ ਘਟਨਾ ਜਲੰਧਰ ਦੇ ਗੋਪਾਲ ਨਗਰ ਵਿੱਚ ਰਾਤ ਸਮੇਂ ਦੀ ਹੈ, ਜਿੱਥੇ ਦੋ ਧੜਿਆਂ ਵਿਚਾਲੇ ਝੜਪ ਹੋ ਗਈ। ਦੋਵਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਉਥੋਂ ਆਪਣੇ ਘਰ ਜਾ ਰਹੇ ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। Also Read : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਦਿੱਲੀ ਦੇ ਸਕੂਲਾਂ ਦਾ ਦੌਰਾ

सिविल अस्पताल बना हवालातियों के भागने का सॉफ्ट टार्गेट - civil-hospital- jalandhar - Nari Punjab Kesari

ਜਲੰਧਰ ਦੇ ਪਿੰਡ ਧੋਗੜੀ ਦਾ ਰਹਿਣ ਵਾਲਾ ਹਰਮੇਲ ਸਿੰਘ ਆਪਣੇ ਪਰਿਵਾਰ ਨਾਲ ਗੋਪਾਲ ਨਗਰ ਸਥਿਤ ਆਪਣੇ ਸਹੁਰੇ ਘਰ ਤੋਂ ਵਾਪਸ ਆਪਣੇ ਘਰ ਧੋਗੜੀ ਨੂੰ ਜਾ ਰਿਹਾ ਸੀ। ਜਿਵੇਂ ਹੀ ਉਹ ਗੋਪਾਲ ਨਗਰ ਸਥਿਤ ਇਕ ਬੇਕਰੀ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਦੋ ਗੁੱਟ ਗੋਲੀਬਾਰੀ ਕਰ ਰਹੇ ਸਨ। ਫਿਲਹਾਲ ਉਹ ਆਪਣੇ ਪਰਿਵਾਰ ਨਾਲ ਸੁਰੱਖਿਅਤ ਥਾਂ 'ਤੇ ਜਾਣ ਬਾਰੇ ਸੋਚ ਹੀ ਰਿਹਾ ਸੀ ਕਿ ਇੰਨੇ ਨੂੰ ਇਕ ਗੋਲੀ ਉਸ ਦੀ ਲੱਤ ਵਿਚ ਲੱਗੀ ਅਤੇ ਉਹ ਉਥੇ ਹੀ ਡਿੱਗ ਪਿਆ। ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਰਾਤ ਨੂੰ ਉਸ ਦੀ ਲੱਤ ਵਿਚੋਂ ਗੋਲੀ ਕੱਢੀ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰ ਲਿਆ। ਹਰਮੇਲ ਨੇ ਦੱਸਿਆ ਕਿ ਸ਼ੁੱਕਰ ਹੈ ਕਿ ਗੋਲੀ ਉਸ ਦੀ ਲੱਤ ਵਿਚ ਹੀ ਲੱਗੀ। ਸਕੂਟਰ 'ਤੇ ਅੱਗੇ ਉਸ ਦੀ ਧੀ ਸੀ ਤੇ ਸਕੂਟਰ ਉਹ ਖੁਦ ਚਲਾ ਰਿਹਾ ਸੀ। ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਹਾਲਾਂਕਿ ਗੋਲੀਬਾਰੀ ਦੀ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਲੀ ਲੱਗਣ ਤੋਂ ਬਾਅਦ ਹਰਮੇਲ ਸਿਵਲ ਹਸਪਤਾਲ ਵਿਚ ਵੀ ਪਹੁੰਚ ਗਿਆ, ਪਰ ਮੌਕੇ 'ਤੇ ਪੁਲਿਸ ਨਹੀਂ ਪਹੁੰਚੀ। ਜਦੋਂ ਕਿ ਗੋਲੀਆਂ ਚੱਲਣ ਦੀ ਸੂਚਨਾ ਤੁਰੰਤ ਲੋਕਾਂ ਨੇ ਪੁਲਿਸ ਨੂੰ ਦੇ ਦਿੱਤੀ ਸੀ। ਸਿਵਲ ਹਸਪਤਾਲ ਵਿਚ ਵੀ ਪੁਲਿਸ ਪੀੜਤ ਨੂੰ ਦੇਖਣ ਲਈ ਦੇਰ ਤੱਕ ਨਹੀਂ ਪਹੁੰਚੀ। ਫਾਇਰਿੰਗ ਕਰਨ ਵਾਲੇ ਪੰਜ ਲੋਕ ਸਨ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਪਹਿਲਾਂ ਉਹ ਕਿਸੇ ਦੇ ਪਿੱਛੇ ਭੱਜਦੇ ਹਨ, ਪਰ ਜਦੋਂ ਹੱਥ ਕੁਝ ਨਹੀਂ ਲੱਗਦਾ ਤਾਂ ਵਾਪਸ ਫਿਰ ਆਉਂਦੇ ਹਨ ਅਤੇ ਇਕ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਜਾਂਦੇ ਹਨ।

In The Market