LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਸੰਕਟ ਨੂੰ ਲੈ ਕੇ SAD-BSP ਵਲੋਂ ਸਰਕਾਰ ਵਿਰੁੱਧ ਕੀਤੀ ਜਾ ਰਹੀ ਹੈ ਨਾਅਰੇਬਾਜ਼ੀ

bijli sankat

ਜਲੰਧਰ (ਇੰਟ.)- ਦੋ ਦਿਨ ਤੋਂ ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਸਿਆਸਤ ਭੱਖ ਗਈ ਹੈ। ਕਰਤਾਰਪੁਰ (Kartarpur) ਵਿਚ ਪੰਜਾਬ ਸਰਕਾਰ (Punjab Government) ਵਿਰੁੱਧ ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਹੁਜਨ ਸਮਾਜ ਪਾਰਟੀ (BSP) ਦੇ ਵਰਕਰਾਂ ਵਲੋਂ ਧਰਨਾ ਪ੍ਰਦਰਸ਼ਨ (Protest) ਕਰਦੇ ਹੋਏ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਥੇ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਗੋਰਾਇਆ ਵਿਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਬਿਜਲੀ ਬੋਰਡ ਦੇ ਦਫਤਰ ਦੇ ਅੱਗੇ ਪ੍ਰਦਰਸ਼ਨ ਕਰ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ।

Power cut in Punjab: Major power crisis in Punjab as demand rapidly shoots  up | Chandigarh News - Times of India

Read this- ਮਾਨਾ ਪਟੇਲ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੈਰਾਕ

ਇਸ ਦੇ ਨਾਲ ਹੀ ਜਲੰਧਰ ਵਿਚ ਕਿਸਾਨਾਂ ਨੇ ਵੀ ਬਿਜਲੀ ਕਟੌਤੀ ਦੇ ਵਿਰੋਧ ਵਿਚ ਰੋਸ ਜਤਾਇਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਟੀਮ ਨੇ ਝੋਨੇ ਦੇ ਸੀਜ਼ਨ ਵਿਚ ਪੂਰੀ ਬਿਜਲੀ ਨਹੀਂ ਦੇਣ ਦੇ ਵਿਰੋਧ ਵਿਚ ਪਾਵਰਕਾਮ ਨੇ ਚੀਫ ਇੰਜੀਨੀਅਰ ਜੈਨੇਂਦਰ ਦਾਨੀਆ ਨੂੰ ਮੰਗ ਪੱਤਰ ਸੌਂਪਿਆ ਹੈ। ਤੁਹਾਨੂੰ ਦੱਸ ਦਈੇ ਕਿ ਕਲ ਪੰਜਾਬ ਬਿਜਲੀ ਬੋਰਡ ਵਲੋਂ ਸਨਅਤਾਂ ਨੂੰ ਵੀਕਲੀਆਫ ਅਤੇ ਟਾਈਮ ਬਦਲਣ ਤੋਂ ਇਲਾਵਾ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਨੂੰ 3 ਜੁਲਾਈ ਤੱਕ ਏ.ਸੀ. ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਪੰਜਾਬ ਵਿਚ ਛਾਏ ਬਿਜਲੀ ਸੰਕਟ ਨੂੰ ਥੋੜ੍ਹਾ ਘਟਾਇਆ ਜਾ ਸਕੇ। 

In The Market