LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ 'ਚ ਪੜ੍ਹਣ ਗਈ ਬੱਚੀ ਦੀ ਵਾਪਸੀ ਲਈ ਮਾਂ-ਪਿਓ ਦੀ ਸਰਕਾਰ ਨੂੰ ਅਪੀਲ

25feb nadala

ਚੰਡੀਗੜ੍ਹ : ਇਸ ਵੇਲੇ ਰੂਸੀ ਹਮਲੇ (Russian invasion) ਤੋਂ ਬਾਅਦ ਪੜ੍ਹਾਈ ਲਈ ਯੁਕਰੇਨ (Ukraine for studies) ਗਏ ਬੱਚਿਆਂ ਦੇ ਮਾਪੇ ਡਾਹਢੇ ਚਿੰਤਤ ਹੋਏ ਪਏ ਹਨ। ਨਡਾਲਾ ਵਾਸੀ ਕੁਲਦੀਪ ਸਿੰਘ (Kuldeep Singh) ਤੇ ਉਨ੍ਹਾਂ ਦੀ ਪਤਨੀ ਨੇ ਡੁੰਘੀ ਚਿੰਤਾ ਦੇ ਆਲਮ ਵਿਚ ਭਾਰਤ ਸਰਕਾਰ (Government of India) ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਇਸ ਸਬੰਧੀ ਪਤਾ ਲੱਗਣ 'ਤੇ ਉਨ੍ਹਾਂ ਦੇ ਘਰ ਜਾ ਕੇ ਸਾਰੀ ਵਾਰਤਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਜੰਗ ਵਾਲੇ ਡਰਾਉਣੇ ਹਾਲਾਤ ਤੋਂ ਘਬਰਾਏ ਇਸ ਜੋੜੇ ਨੇ ਦਿਲ ਦਾ ਹਾਲ ਫੁੱਟ ਫੁੱਟ ਕੇ ਬਿਆਨ ਕੀਤਾ। ਗੱਲ ਕਰਦੇ ਕਰਦੇ ਉਹ ਵਾਰ ਵਾਰ ਭਾਵੁਕ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਬੇਟੀ ਨਿਊਜ਼ੀਲੈਂਡ (New Zealand) ਹੈ। ਦੂਸਰੀ ਬੇਟੀ ਕੋਮਲਪ੍ਰੀਤ ਕੌਰ (Komalpreet Kaur) ਕਰੀਬ ਢਾਈ ਸਾਲ ਪਹਿਲਾਂ ਯੂਕਰੇਨ ਗਈ ਸੀ। ਤੇ ਇਸ ਵੇਲੇ ਖਾਲ੍ਹੀ ਸ਼ਹਿਰ ਵਿਚ ਐਮਬੀਬੀਐਸ ਦੀ ਪੜ੍ਹਾਈ (MBBS studies) ਦੇ ਆਖ਼ਰੀ ਸਮੈਸਟਰ ਦੀ ਤਿਆਰੀ ਕਰ ਰਹੀ ਹੈ। ਜੂਨ ਮਹੀਨੇ ਉਸਦੇ ਪੇਪਰ ਹਨ।

ਬੀਤੀ 15 ਸਤੰਬਰ ਨੂੰ ਹਾਲੇ ਕੁਝ ਦਿਨਾਂ ਦੀ ਛੁੱਟੀ ਕੱਟ ਕੇ ਭਾਰਤ ਤੋਂ ਵਾਪਿਸ ਯੂਕਰੇਨ ਗਈ ਸੀ। ਕਰੀਬ 15 ਦਿਨ ਪਹਿਲਾਂ ਉਸਦਾ ਫੋਨ ਆਇਆ ਕਿ ਇਥੇ ਹਾਲਾਤ ਖਰਾਬ ਹੋ ਰਹੇ ਹਨ। ਪੈਸੇ ਭੇਜ ਦਿਉ, ਉਸਨੇ ਦੇਸ਼ ਵਾਪਸ ਆਉਣਾ ਹੈ। ਉਨ੍ਹਾਂ ਨੇ ਤੁਰੰਤ ਪੈਸੇ ਭੇਜੇ, ਬੇਟੀ ਨੇ 28 ਫਰਵਰੀ ਦੀ ਵਾਪਸੀ ਟਿਕਟ ਵੀ ਕਰਵਾ ਲਈ ਸੀ। ਪ੍ਰੰਤੂ ਉਸ ਤੋਂ ਪਹਿਲਾਂ ਹੀ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ। ਰੋਜਾਨਾ ਹੋ ਰਹੀ ਬੰਬਾਰੀ ਤੇ ਸ਼ਹਿਰ ,ਚ ਟੈਂਕਾਂ ਦੀ ਗੜਗੜਾਹਟ ਨੇ ਬੱਚਿਆਂ ਦੇ ਮਨਾਂ ਵਿਚ ਭਾਰੀ ਦਹਿਸ਼ਤ ਬਣੀ ਹੋਈ ਹੈ। ਉਥੇ ਦੀ ਸਰਕਾਰ ਨੇ ਲੋਕਾਂ ਨੂੰ ਆਪਣੀ ਹਿਫਾਜ਼ਤ ਆਪ ਕਰਨ ਲਈ ਕਹਿ ਦਿੱਤਾ। ਇਸ ਵੇਲੇ ਉਹ ਬਹੁਤ ਸਾਰੇ ਬੱਚਿਆਂ ਦੇ ਨਾਲ ਜ਼ਮੀਨਦੋਜ਼ ਮੈਟਰੋ ਸਟੇਸ਼ਨ ਵਿਚ ਲੁਕੇ ਹੋਏ ਹਨ। ਏਅਰਪੋਰਟ ਤਬਾਹ ਹੋ ਗਏ ਹਨ।  ਜਾਨ ਬਚਾ ਕੇ ਘਰ ਆਉਣ ਦਾ ਕੋਈ ਜ਼ਰੀਆ ਨਹੀਂ ਹੈ। ਇਸ ਸਬੰਧੀ ਡਾਹਢੇ ਚਿੰਤਾ ਵਿਚ ਡੁੱਬੇ ਇਸ ਜੋੜੇ ਕੁਲਦੀਪ ਸਿੰਘ ਤੇ ਰਣਜੀਤ ਕੌਰ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੁਹਾਰ ਲਾਈ ਕਿ ਉਹ ਉਹਨਾਂ ਦੇ ਬੱਚਿਆਂ ਦੀ ਸਹੀ ਸਲਾਮਤ ਘਰ ਵਾਪਸੀ ਦਾ ਪ੍ਰਬੰਧ ਕਰਨ। ਇਸੇ ਤਰ੍ਹਾਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ ਵੀ ਮੱਦਦ ਕਰਨ ਦੀ ਅਪੀਲ ਕੀਤੀ ਹੈ।

 

In The Market