LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ‘ਚ ਇਮੀਗ੍ਰੇਸ਼ਨ ਕੰਪਨੀ ਨੇ ਲੋਕਾਂ ਨਾਲ ਕੀਤਾ ਧੋਖਾ

jal23236

ਜਲੰਧਰ: ਜਲੰਧਰ ਵਿੱਚ ਵਿਦੇਸ਼ ਭੇਜ਼ਣ ਦੇ ਨਾਂ ਉੱਤੇ ਠੱਗੀ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰਿਪੋਰਟ ਮੁਤਾਬਿਕ ਨਵਾਂ ਮਾਮਲਾ ਪੁਰਤਗਾਲ ਦੇ ਵੀਜ਼ੇ ਨੂੰ ਲੈ ਕੇ ਸਾਹਮਣੇ ਆਇਆ ਹੈ। ਨਾਮਦੇਵ ਚੌਂਕ ਦੇ ਕੋਲ ਇਕ ਇਮੀਗ੍ਰੇਸ਼ਨ ਕੰਪਨੀ ਨੇ ਡੇਢ ਸਾਲ ਪਹਿਲਾਂ ਲੋਕਾਂ ਕੋਲੋਂ 45 ਦਿਨਾਂ ਦੇ ਵਿਚ ਵੀਜ਼ਾ ਲਗਵਾਉਣ ਦੇ ਨਾਂ ਤੇ ਪੈਸੇ ਲਏ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਨੂੰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਰਤਗਾਲ ਦਾ ਵੀਜ਼ਾ ਨਹੀਂ ਮਿਲਿਆ।

 ਕੰਪਨੀ ਦੇ ਜਾਲ ਵਿਚ ਫਸੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਪਨੀ ਨਾ ਤਾਂ ਸਾਡੇ ਪੈਸੇ ਵਾਪਸ ਕਰ ਰਹੀ ਹੈ ਅਤੇ ਨਾ ਹੀ ਵੀਜ਼ਾ ਲਗਵਾ ਰਹੀ ਹੈ। ਪੈਸੇ ਲੈਣ ਤੋਂ ਬਾਅਦ 2 ਸਾਲ ਦੇ ਵਿੱਚ ਇਨ੍ਹਾਂ ਲੋਕਾਂ ਨੂੰ ਪੀਆਰ ਦਿਵਾਉਣ ਦੇ ਸੁਪਨੇ ਵੀ ਦਿਖਾਏ ਗਏ ਸਨ।

ਕੰਪਨੀ ਨੇ 45 ਦਿਨਾਂ ਦੇ ਅੰਦਰ ਪੁਰਤਗਾਲ ਦਾ ਵੀਜ਼ਾ ਲਗਵਾਉਣ ਦਾ ਢੁੱਕਵਾਂ ਇਸ਼ਤਿਹਾਰ ਵੀ ਜਾਰੀ ਕੀਤਾ ਸੀ। ਰਿਪੋਰਟ ਮੁਤਾਬਿਕ ਕੰਪਨੀ ਵਿਚ ਕਰੀਬ 20 ਲੋਕਾਂ ਨੇ ਦਸਤਾਵੇਜ਼ ਜਮ੍ਹਾ ਕਰਵਾਏ ਸਨ ਅਤੇ ਕੰਪਨੀ ਵੱਲੋਂ ਪ੍ਰੋਸੈਸਿੰਗ ਦੇ ਨਾਮ ਤੇ 60 ਹਜ਼ਾਰ ਤੋਂ ਡੇਢ ਲੱਖ ਰੁਪਏ ਦੀ ਮੋਟੀ ਰਕਮ ਨੂੰ ਲੈ ਕੇ ਲੋਕਾਂ ਨਾਲ ਠੱਗੀ ਮਾਰੀ। ਲੱਖਾਂ ਦੀ ਗਿਣਤੀ ਵਿਚ ਪੈਸੇ ਇਕੱਠੇ ਕਰਦੇ ਹੋਏ ਡੇਢ ਸਾਲ ਤੋਂ ਬਾਅਦ ਵੀ ਕੰਪਨੀ ਨੇ ਵੀਜ਼ਾ ਦਾ ਕੋਈ ਪਤਾ ਨਹੀਂ ਦਿੱਤਾ।

ਇਸ ਕੰਪਨੀ ਵਿਚ ਲੋਕਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ ਅਤੇ ਧੋਖਾਧੜੀ ਦੀ ਸ਼ਿਕਾਇਤ ਵੀ ਕੀਤੀ ਗਈ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੰਪਨੀ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। 

In The Market