LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਟੇਨਗਨ ਸਾਫ ਕਰਦਿਆਂ ਭਾਜਪਾ ਨੇਤਾ ਦੇ ਗੰਨਮੈਨ ਤੋਂ ਚੱਲੀ ਗੋਲੀ, ਹੋਈ ਮੌਤ 

19m shot dead

ਜਲੰਧਰ : ਪੰਜਾਬ ਦੇ ਜਲੰਧਰ ਵੈਸਟ (Jalandhar West) ਤੋਂ ਭਾਜਪਾ ਦੇ ਉਮੀਦਵਾਰ (BJP candidates) ਰਹੇ ਮੋਹਿੰਦਰ ਭਗਤ (Mohinder Bhagat) ਦੇ ਗਨਮੈਨ ਨੂੰ ਆਪਣੀ ਹੀ ਸਟੇਨਗਨ (Stengun) ਨਾਲ ਗੋਲੀ ਲੱਗ ਗਈ। ਜਦੋਂ ਗੋਲੀ ਚੱਲੀ ਅਤੇ ਲੱਗੀ ਉਸ ਵੇਲੇ ਉਹ ਬਸਤੀ ਇਲਾਕੇ ਦੇ ਕ੍ਰਿਸ਼ਨਾ ਨਗਰ (Krishna Nagar) ਵਿਚ ਆਪਣੇ ਘਰ 'ਤੇ ਹੀ ਸੀ। ਘਟਨਾ ਦੇਰ ਸ਼ਾਮ ਦੀ ਹੈ। ਗੋਲੀ ਲੱਗਣ ਤੋਂ ਬਾਅਦ ਨੇੜੇ ਦੇ ਲੋਕਾਂ ਅਤੇ ਘਰ ਦੇ ਮੈਂਬਰਾਂ ਨੇ ਤੁਰੰਤ ਉਸ ਨੂੰ ਟੈਗੋਰ ਹਸਪਤਾਲ (Tagore Hospital) ਪਹੁੰਚਾਇਆ। ਡਾਕਟਰਾਂ ਨੇ ਗਨਮੈਨ ਹਸਪਾਲ ਸਿੰਘ ਨੂੰ ਤੁਰੰਤ ਦਾਖਲ ਕਰਦੇ ਹੋਏ ਉਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ, ਪਰ ਉਹ ਬਚ ਨਹੀਂ ਸਕਿਆ ਅਤੇ ਉਸ ਨੇ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ (Family members) ਅਤੇ ਮੌਕੇ 'ਤੇ ਜਾਂਚ ਕਰਨ ਪਹੁੰਚੇ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਹ ਡਿਊਟੀ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ। ਰਾਤ ਨੂੰ ਆਪਣੀ ਹੀ ਸਟੇਨਗਨ ਖੋਲ ਕੇ ਸਾਫ ਕਰ ਰਿਹਾ ਸੀ ਕਿ ਇੰਨੇ ਵਿਚ ਫਾਇਰ ਹੋ ਗਿਆ। ਗੋਲੀ ਲੱਗਦੇ ਹੀ ਹਰਪਾਲ ਸਿੰਘ ਮੌਕੇ 'ਤੇ ਬੇਸੁੱਧ ਹੋ ਕੇ ਡਿੱਗ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਗੁਆਂਢ ਅਤੇ ਪਰਿਵਾਰ ਦੇ ਲੋਕ ਉਸ ਦੇ ਕਮਰੇ ਵਿਚ ਪਹੁੰਚੇ। Also Read : ਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ

Man keeps grandfather's body in fridge, says no money for cremation -  Hindustan Times

ਮੌਕੇ 'ਤੇ ਜਾ ਕੇ ਦੇਖਿਆ ਤਾਂ ਹਰਪਾਲ ਸਿੰਘ ਖੂਨ ਨਾਲ ਲੱਥਪਥ ਪਿਆ ਸੀ। ਲੋਕਾਂ ਨੇ ਉਸ ਨੂੰ ਚੁੱਕਿਆ ਅਤੇ ਬਿਨਾਂ ਸਮਾਂ ਗਵਾਏ ਟੈਗੋਰ ਹਸਪਤਾਲ ਲੈ ਗਏ। ਜਿੱਥੇ ਕੁਝ ਦੇਰ ਬਾ੍ਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਪਹਿਲਾਂ ਇਹ ਵੀ ਅਫਵਾਹ ਫੈਲ ਗਈ ਕਿ ਗਨਮੈਨ ਨੂੰ ਗੰਭੀਰ ਹਾਲਤ ਵਿਚ ਟੈਗੋਰ ਹਸਪਤਾਲ ਤੋਂ ਰਾਮਾਮੰਡੀ ਸਥਿਤ ਜੌਹਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੀ ਗੋਲੀ ਲੱਗਣ ਨਾਲ ਗਨਮੈਨ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਟੈਗੋਰ ਹਸਪਤਾਲ ਵਿਚ ਪਹੁੰਚ ਗਈ। ਦੇਰ ਰਾਤ ਤੱਕ ਪੁਲਿਸ ਜਾਂਚ ਵਿਚ ਜੁਟੀ ਰਹੀ। ਫਿਲਹਾਲ ਗਨਮੈਨ ਨੂੰ ਗੋਲੀ ਸਹੀ ਮਾਇਨਿਆਂ ਵਿਚ ਹੀ ਹਥਿਆਰ ਦੀ ਸਫਾਈ ਦੌਰਾਨ ਲੱਗੀ ਹੈ ਜਾਂ ਫਿਰ ਗਨਮੈਨ ਨੇ ਗੋਲੀ ਕਿਸੇ ਪ੍ਰੇਸ਼ਾਨੀ ਕਾਰਣ ਮਾਰੀ। ਇਸ ਦੀ ਜਾਂਚ ਪੁਲਿਸ ਕਰ ਰਹੀ ਹੈ।

In The Market