LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ 'ਚ ਗੋਲੀ ਲੱਗਣ ਕਾਰਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

11s america

ਹੁਸ਼ਿਆਰਪੁਰ- ਅਮਰੀਕਾ ਵਿਚ ਗੋਲੀ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਦੀ ਸੂਚਨਾ ਮਿਲੀ ਹੈ। ਇਹ ਨੌਜਵਾਨ ਪੰਜਾਬ ਦੇ ਟਾਂਡਾ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸ ਦਾ ਨਾਂ ਕੁਲਦੀਪ ਸਿੰਘ ਦੱਸਿਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਵੱਡੀ ਖਬਰ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਦਿੱਤਾ ਅਸਤੀਫਾ

ਮਿਲੀ ਜਾਣਕਾਰੀ ਮੁਤਾਬਕ ਨਿਊਯਾਰਕ ਸਿਟੀ 'ਚ ਉਬੇਰ ਦਾ ਡਰਾਈਵਰ ਕੁਲਦੀਪ ਸਿੰਘ ਬੀਤੇ ਦਿਨੀਂ ਹਾਰਲੇਮ ਨਿਊਯਾਰਕ ਦੇ ਇਲਾਕੇ 'ਚ 15 ਸਾਲਾ ਦੇ ਮੁੰਡੇ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ ਸੀ। ਇਹ ਗੋਲੀ ਕੁਲਦੀਪ ਸਿੰਘ ਦੇ ਸਿਰ ਵਿਚ ਲੱਗੀ, ਜਿਸ ਮਗਰੋਂ ਉਸ ਨੂੰ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਉਸ ਦੀ ਮੌਤ ਹੋ ਗਈ। ਕੁਲਦੀਪ ਸਿੰਘ ਪੁੱਤਰ ਬੀਰਬਹਾਦਰ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੈਂਸਾਂ ਨਾਲ ਦੱਸਿਆ ਜਾਂਦਾ ਹੈ।

ਪੜੋ ਹੋਰ ਖਬਰਾਂ: ਗੁਰਦਾਸਪੁਰ ਪੁਲਿਸ ਵਲੋਂ ਚੋਰੀ ਦੇ 30 ਮੋਟਰਸਾਈਕਲਾਂ ਸਣੇ ਤਿੰਨ ਗ੍ਰਿਫ਼ਤਾਰ

ਦੱਸਿਆ ਜਾਂਦਾ ਹੈ ਕਿ 21 ਸਾਲਾ ਕੁਲਦੀਪ ਸਿੰਘ ਜਿਸ ਨੇ ਤਕਰੀਬਨ 2 ਕੁ ਮਹੀਨੇ ਪਹਿਲਾਂ ਹੀ ਉਬੇਰ ਚਲਾਉਣੀ ਸ਼ੁਰੂ ਕੀਤੀ ਸੀ। ਉਹ ਸ਼ਨੀਵਾਰ ਦੀ ਰਾਤ ਨੂੰ ਆਪਣੇ ਵਾਹਨ (ਉਬੇਰ) 'ਤੇ ਜਦੋਂ 131ਵੀਂ ਸਟ੍ਰੀਟ ਦੇ ਕੋਨੇ ਅਤੇ ਹਰਲੇਮ ਵਿਚ ਫਰੈਡਰਿਕ ਡਗਲਸ ਬੁਲੇਵਾਰਡ 'ਤੇ ਰਾਤ 9:45 ਵਜੇ ਲੰਘਿਆ ਤਾਂ ਉਹ ਇਕ ਕ੍ਰਾਸਫਾਇਰ ਵਿਚ ਫਸ ਗਿਆ ਸੀ ਅਤੇ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਪੁਲਿਸ ਦਾ ਮੰਨਣਾ ਹੈ ਕਿ ਇਕ 15 ਸਾਲਾ ਦੀ ਉਮਰ ਦੇ ਮੁੰਡੇ ਨੇ ਕੁਲਦੀਪ ਸਿੰਘ ਨੂੰ ਗੋਲੀ ਮਾਰੀ ਸੀ। ਪੁਲਿਸ ਸੂਤਰਾਂ ਨੇ ਨਾਬਾਲਗ ਹੋਣ ਕਾਰਨ ਕਥਿਤ ਦੋਸ਼ੀ ਮੁੰਡੇ ਨਾਂਅ ਨਹੀਂ ਦੱਸਿਆ ਹੈ।

ਪੜੋ ਹੋਰ ਖਬਰਾਂ: ਮੁਲਾਜ਼ਮਾਂ ਦੀ ਰੈਲੀ ਨਾਲ ਜੁੜੀ ਵੱਡੀ ਖਬਰ, 20 ਸਤੰਬਰ ਨੂੰ ਹੋਵੇਗੀ ਮੁੱਖ ਮੰਤਰੀ ਨਾਲ ਮੀਟਿੰਗ

In The Market