ਜਲੰਧਰ: ਲੋਕ ਸਭਾ ਦੀ ਜ਼ਿਮਨੀ ਚੋਣ ਲਈ ਬੀਤੇ ਦਿਨ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਈ ਅਤੇ ਜਿਲ੍ਹੇ 'ਚ ਕੁੱਲ 54.5 ਫੀਸਦੀ ਵੋਟਾਂ ਪਈਆਂ। ਜਿਨ੍ਹਾਂ 'ਚ ਸਭ ਤੋਂ ਵੱਧ ਵਿਧਾਨ ਸਭਾ ਹਲਕਾ ਕਰਤਾਰਪੁਰ 'ਚ 57.4 ਫੀਸਦੀ ਪੋਲਿੰਗ ਦਰਜ ਕੀਤੀ ਗਈ।ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਜਿਲ੍ਹੇ 'ਚ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹੀ ਗਈ।
ਉਨ੍ਹਾਂ ਦੱਸਿਆ ਕਿ ਜਿਲ੍ਹੇ 'ਚ ਕੁੱਲ 1621800 ਵੋਟਰਾਂ ਵਿੱਚੋਂ 884627 ਵੋਟਰਾਂ ਨੇ ਵੋਟਾਂ ਪਾਈਆਂ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ 'ਚ ਕੁੱਲ 200018 ਵੋਟਰਾਂ 'ਚੋਂ 111664 ਨੇ, ਹਲਕਾ ਨਕੋਦਰ 'ਚ 191067 ਵੋਟਰਾਂ 'ਚੋਂ 106786 ਵੋਟਰਾਂ ਅਤੇ ਹਲਕਾ ਸ਼ਾਹਕੋਟ 'ਚ 182026 ਵੋਟਰਾਂ 'ਚੋਂ 104494 ਨੇ ਵੋਟ ਪਾਈ। ਇਸੇ ਤਰ੍ਹਾਂ ਹਲਕਾ ਕਰਤਾਰਪੁਰ 'ਚ ਕੁੱਲ 179704 ਵੋਟਰਾਂ 'ਚੋਂ 104164 ਨੇ, ਹਲਕਾ ਜਲੰਧਰ ਪੱਛਮੀ 'ਚ 165973 ਵੋਟਰਾਂ 'ਚੋਂ 93803 ਨੇ, ਹਲਕਾ ਜਲੰਧਰ ਕੇਂਦਰੀ ਵਿਚ 168237 ਵੋਟਰਾਂ 'ਚੋਂ। 82328 ਵੱਜੇ ਅਤੇ ਹਲਕਾ ਜਲੰਧਰ ਉੱਤਰੀ 'ਚ 183363 ਵੋਟਰਾਂ 'ਚੋਂ 99760 ਨੇ ਵੋਟਾਂ ਪਾਈਆਂ। ਹਲਕਾ ਜਲੰਧਰ ਛਾਉਣੀ 'ਚ ਕੁੱਲ 186450 ਵੋਟਰਾਂ 'ਚੋਂ 92625 ਅਤੇ ਹਲਕਾ ਆਦਮਪੁਰ 'ਚ 164962 ਵੋਟਰਾਂ 'ਚੋਂ 89003 ਨੇ ਵੋਟਾਂ ਪਾਈਆਂ।
ਉਨ੍ਹਾਂ ਨੇ ਕਿਹਾ ਹੈ ਕਿ ਹਲਕਾ ਸ਼ਾਹਕੋਟ ਵਿਖੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ 'ਤੇ ਫੋਰੀ ਕਾਰਵਾਈ ਕਰਦਿਆਂ ਥਾਣਾ ਸ਼ਾਹਕੋਟ ਵਿਖੇ ਐਫ.ਆਈ. ਆਰ. ਦਰਜ ਕੀਤੀ ਗਈ। ਵਿਧਾਨ ਸਭਾ ਹਲਕਿਆਂ 'ਚ ਵੋਟ ਫੀਸਦੀ ਦੇ ਮਾਮਲੇ 'ਚ ਕਰਤਾਰਪੁਰ 'ਚ ਸਭ ਤੋਂ ਵੱਧ 58 ਫੀਸਦੀ, ਆਦਮਪੁਰ 'ਚ 54 ਫੀਸਦੀ, ਜਲੰਧਰ ਛਾਉਣੀ 'ਚ 49.7 ਫੀਸਦੀ, ਜਲੰਧਰ ਕੇਂਦਰੀ 'ਚ 48.9 ਫੀਸਦੀ, ਜਲੰਧਰ ਉੱਤਰੀ 'ਚ 54.4 ਫੀਸਦੀ, ਜਲੰਧਰ ਪੱਛਮੀ ਵਿਚ 56.5 ਫੀਸਦੀ ਪੋਲਿੰਗ ਦਰਜ ਕੀਤੀ ਗਈ।ਹਲਕਾ ਨਕੋਦਰ 'ਚ 55.9 ਫੀਸਦ, ਸ਼ਾਹਕੋਟ 'ਚ 57.4 ਫੀਸਦੀ ਅਤੇ ਫਿਲੌਰ 'ਚ 55.8 ਫੀਸਦੀ ਵੋਟਾਂ ਪਈਆਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर