LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab Weather Update: ਪੰਜਾਬ ’ਚ ਕਈ ਥਾਵਾਂ ਉੱਤੇ ਪਈ ਸੰਘਣੀ ਧੁੰਦ, ਜਾਣੋ ਮੌਸਮ ਦਾ ਤਾਜ਼ਾ ਹਾਲ

kora52369

ਲੁਧਿਆਣਾ : ਨਵੰਬਰ ਮਹੀਨੇ ਤੋਂ ਹੀ ਠੰਢ ਦਾ ਕਹਿਰ ਸ਼ੁਰੂ ਹੋ ਗਿਆ ਸੀ। ਹੁਣ ਦਸੰਬਰ ਵਿੱਚ ਪੰਜਾਬ ਦੇ ਕਈ ਥਾਵਾਂ ਉੱਤੇ ਧੁੰਦ ਪੈਣ ਕਾਰਨ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ, ਮੋਗਾ, ਫਿਲੌਰ, ਫਗਵਾੜਾ, ਹੁਸ਼ਿਆਰਪੁਰ ਤੇ ਰੋਪੜ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਮੰਗਲਵਾਰ ਸਵੇਰੇ ਅੱਠ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਪਿੱਛੋਂ ਅਚਾਨਕ ਮੁੜ ਧੁੰਦ ਨੇ ਦਸਤਕ ਦਿੱਤੀ ਜਿਸ ਕਾਰਨ ਵਾਹਨਾਂ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸਵੇਰੇ ਪੰਜ ਤੋਂ ਸੱਤ ਵਜੇ ਤੱਕ ਦ੍ਰਿਸ਼ਤਾ 50 ਮੀਟਰ ਦੇ ਆਸਪਾਸ ਰਹੀ।

ਧੁੰਦ ਕਾਰਨ ਵਿਜ਼ੀਬਲਿਟੀ ਜ਼ੀਰੋ

ਖ਼ਾਸਕਰ ਹਾਈਵੇ ’ਤੇ ਤਾਂ ਸੌ ਮੀਟਰ ਦੀ ਦੂਰੀ ’ਤੇ ਕੁਝ ਵੀ ਸਾਫ਼ ਨਜ਼ਰ ਨਹੀਂ ਸੀ ਆ ਰਿਹਾ ਜਿਸ ਕਾਰਨ ਵਾਹਨ ਬਹੁਤ ਹੀ ਸੁਸਤ ਰਫ਼ਤਾਰ ’ਚ ਚੱਲ ਰਹੇ ਸਨ। ਸਵੇਰੇ ਨੌਂ ਵਜੇ ਤੋਂ ਬਾਅਦ ਧੁੱਪ ਨਿਕਲੀ ਪਰ ਉਦੋਂ ਵੀ ਹਲਕੀ-ਹਲਕੀ ਧੁੰਦ ਛਾਈ ਹੋਈ ਸੀ। ਮੰਗਲਵਾਰ ਨੂੰ ਧੁੰਦ ਦੇ ਨਾਲ-ਨਾਲ ਠੰਢ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰਹੀ। ਗੁਰਦਾਸਪੁਰ, ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ ਤੇ ਬਰਨਾਲਾ ’ਚ ਤਾਪਮਾਨ 6 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਜਦਕਿ ਜਲੰਧਰ, ਰੋਪੜ ਤੇ ਪਟਿਆਲੇ ਦਾ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਤੇ ਵੀਰਵਾਰ ਨੂੰ ਵੀ ਸੂਬੇ ’ਚ ਬਹੁਤੀ ਥਾਈਂ ਧੁੰਦ ਪੈਣ ਦੀ ਸੰਭਾਵਨਾ ਹੈ। 15 ਦਸੰਬਰ ਤੋਂ ਬਾਅਦ ਧੁੰਦ ਤੋਂ ਰਾਹਤ ਮਿਲੇਗੀ।

 
 
In The Market