Fazilka News : ਪੰਜਾਬ ਵਿਚ ਗਰਮੀ ਜਾਨਲੇਵਾ ਬਣਦੀ ਜਾ ਰਹੀ ਹੈ। ਫਾਜ਼ਿਲਕਾ 'ਚ ਸ਼ੁੱਕਰਵਾਰ ਨੂੰ ਗਰਮੀ ਕਾਰਨ ਮੌਤ ਦਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਝੋਟਿਆਂਵਾਲੀ ਦੇ ਨੌਜਵਾਨ ਦੀ ਗਰਮੀ ਕਾਰਨ ਮੌਤ ਹੋ ਗਈ ਹੈ, ਜਿਸ ਦੀ ਪਛਾਣ 19 ਸਾਲਾ ਪਵਨ ਕੁਮਾਰ ਵਜੋਂ ਹੋਈ ਹੈ।
ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲਾ ਪਵਨ ਕੁਮਾਰ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਗਰਮੀ ਕਾਰਨ ਉਸ ਨੂੰ ਘਬਰਾਹਟ ਹੋਣ ਲੱਗੀ। ਇਸ ਦੌਰਾਨ ਉਹ ਪਾਣੀ ਪੀਣ ਲਈ ਰੁਕਿਆ, ਜਿਥੇ ਉਸ ਦੀ ਚੱਕਰ ਆਉਣ ਕਾਰਨ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚੇ ਥਾਣਾ ਅਰਨੀਵਾਲਾ ਦੇ ਐੱਸਐੱਚਓ ਤਰਸੇਮ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਪਵਨ ਕੁਮਾਰ ਹੈ, ਜਿਸ ਦੀ ਉਮਰ ਕਰੀਬ 19 ਸਾਲ ਹੈ ਮ੍ਰਿਤਕ ਪਵਨ ਕੁਮਾਰ ਬੀਤੇ ਦਿਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ।
ਰਸਤੇ 'ਚ ਉਹ ਗਰਮੀ ਕਾਰਨ ਘਬਰਾ ਗਿਆ, ਇਸ ਤੋਂ ਬਾਅਦ ਪਾਣੀ ਪੀਣ ਲਈ ਰਸਤੇ 'ਚ ਰੁਕਿਆ । ਜਿਥੇ ਚੱਕਰ ਆਉਣ ਕਾਰਨ ਉਹ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ, ਪੁਲਿਸ ਅਧਿਕਾਰੀ ਮੁਤਾਬਕ ਇਸ ਮਾਮਲੇ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating fish: रोजाना मछली का सेवन करने से इन बीमारियें से मिलेगा छुटकारा ! जाने इस से होने वाले 5 जबरदस्त फायदे
Benefits of coconut : नारियल का सेवन गर्भवती महिलाओं के लिए फायदेमंद है या नही ? जानें
Punjab Farmers Protest: खनौरी बॉर्डर पर 111 किसान आमरण अनशन पर; भारी पुलिस फोर्स तैनात