LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਗਰਾਓਂ ਰੈਲੀ ਤੋਂ ਪਹਿਲਾਂ ਹੰਗਾਮਾ, ਕਿਸਾਨਾਂ ਲਾਇਆ ਧਰਨਾ, ਪੁਲਿਸ ਨਾਲ ਖਿੱਚ-ਧੂਹ

farmers jagraon news

ਜਗਰਾਓਂ ਵਿੱਚ ਲੋਕ ਸਭਾ ਚੋਣਾਂ ਲਈ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਜ ਜਗਰਾਉਂ ਵਿਖੇ ਰੈਲੀ ਸੀ। ਇਸ ਰੈਲੀ ਵਿਚ ਅਮਿਤ ਸ਼ਾਹ ਦੇ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਗੁੱਸੇ ਵਿੱਚ ਆਏ ਕਿਸਾਨਾਂ ਨੇ ਲੁਧਿਆਣਾ ਵੱਲ ਰੁਖ਼ ਕਰ ਲਿਆ। ਉਧਰ, ਕਿਸਾਨਾਂ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਵਿਭਾਗ 'ਚ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਰੈਲੀ ਕੀਤੀ ਗਈ। ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਲੁਧਿਆਣਾ ਜਾਣ ਲਈ ਰਵਾਨਾ ਹੋ ਗਏ। ਬੀਕੇਯੂ ਯੂਨੀਅਨ ਦੇ ਆਗੂ ਮਨਜੀਤ ਧਨੇਰ ਦੀ ਅਗਵਾਈ ਹੇਠ 200 ਦੇ ਕਰੀਬ ਕਿਸਾਨਾਂ ਨੇ ਪੰਜਾਬ ਵਿੱਚ ਭਾਜਪਾ ਦੀ ਰੈਲੀ ਅਤੇ ਭਾਜਪਾ ਆਗੂਆਂ ਵੱਲੋਂ ਵਿਰੋਧ ਦੇ ਐਲਾਨ ਨੂੰ ਲੈ ਕੇ ਲੁਧਿਆਣਾ ਵੱਲ ਰੁਖ਼ ਕੀਤਾ, ਜਿਸ ਨੂੰ ਜਗਰਾਉਂ ਪੁਲਿਸ ਨੇ ਚੌਕੀਮਾਨ ਵਿੱਚ ਘੇਰ ਲਿਆ। ਪੁਲਿਸ ਨੇ ਜਗਰਾਉਂ ਦੇ ਚੌਕੀਮਾਨ ਟੋਲ ਪਲਾਜ਼ਾ ਨੂੰ ਛਾਉਣੀ ਵਿੱਚ ਤਬਦੀਲ ਕਰ ਕੇ ਸੀਲ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨਾਂ ਨੂੰ ਰੋਕਿਆ ਗਿਆ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਭਾਜਪਾ ਵਿਰੁੱਧ ਆਪਣਾ ਗੁੱਸਾ ਕੱਢਿਆ ਅਤੇ ਅਮਿਤ ਸ਼ਾਹ, ਵਾਪਸ ਜਾਓ, ਵਾਪਸ ਜਾਓ ਦੇ ਨਾਅਰੇ ਲਗਾਉਂਦੇ ਰਹੇ।
ਇਸ ਦੌਰਾਨ ਕਿਸਾਨ ਲੁਧਿਆਣਾ ਵੱਲ ਜਾਣਾ ਚਾਹੁੰਦੇ ਸਨ। ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਅੱਗੇ ਵਧਣ ਲਈ ਕਿਸਾਨਾਂ ਅਤੇ ਪੁਲਿਸ ਵਿਚਾਲੇ ਕਾਫੀ ਧੱਕਾ-ਮੁੱਕੀ ਵੀ ਹੋਈ। ਪੁਲਿਸ ਨੂੰ ਅਗਾਊਂ ਸੂਚਨਾ ਹੋਣ ਕਾਰਨ ਪੁਲਿਸ ਨੇ ਪੂਰੇ ਪ੍ਰਬੰਧ ਕੀਤੇ ਹੋਏ ਸਨ।

In The Market