ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਗਵਰਨਰ ਦੀ ਚਿਤਾਵਨੀ ਦਾ ਜਵਾਬ ਦਾ ਜਵਾਬ ਦਿੱਤਾ। ਸੀਐੱਮ ਮਾਨ ਨੇ ਕਿਹਾ ਕਿ ਉਹ ਅੱਜ ਗੰਭੀਰ ਮੁੱਦੇ 'ਤੇ ਗੱਲ ਕਰਨ ਆਇਆ ਹਾਂ। ਉਨ੍ਹਾਂ ਦੱਸਿਆ ਕਿ ਮੈਂ ਸਾਢੇ 3 ਕਰੋੜ ਲੋਕਾਂ ਲਈ ਸੁਨੇਹਾ ਲੈ ਕੇ ਆਇਆ ਹਾਂ। ਮੈਂ ਰੋਜ਼ -ਰੋਜ਼ ਦੀ ਕਿਚ-ਕਿਚ ਨੂੰ ਖਤਮ ਕਰਨਾ ਚਾਹੁੰਦਾ ਹਾਂ।
ਅਹਿਮ ਮਸਲੇ 'ਤੇ ਪੰਜਾਬ ਭਵਨ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live... https://t.co/18FNJBRkxF
— Bhagwant Mann (@BhagwantMann) August 26, 2023
ਸੀਐੱਮ ਨੇ ਕਿਹਾ ਕਿ ਗਵਰਨਰ ਨੇ ਕੱਲ੍ਹ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਸੀ। ਸਾਨੂੰ ਲੱਗਦਾ ਸੀ ਕਿ ਇਹ ਉਪਰੋਂ ਆਰਡਰ ਹਨ, ਠੀਕ ਹੋ ਜਾਣਗੇ।ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੇ ਕੰਟਰੋਲ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਗਵਰਨਰ ਦੀ ਚਿੱਠੀ ਕੋਈ ਨਵੀਂ ਗੱਲ ਨਹੀਂ ਹੈ।
ਉਨ੍ਹਾਂ ਨੇ ਕਿਹਾ ਅਸੀਂ 23,518 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਹਨ।1627 ਕਿੱਲੋ ਹੈਰੋਇਨ ਜ਼ਬਤ ਕੀਤੀ। ਅਸੀਂ 23, 516 FIR ਦਰਜ ਕੀਤੀਆਂ ਹਨ। ਉਨ੍ਹਾਂ ਨੇ ਬਿੱਲਾਂ ਦੇ ਮੁੱਦਿਆਂ 'ਤੇ ਗੱਲ ਕਰਦਿਆਂ ਕਿਹਾ ਕਿ ਗਵਰਨਰ ਦਫ਼ਤਰ 'ਚ 6 ਬਿੱਲ ਪੈਂਡਿੰਗ ਪਏ ਹਨ। ਕੈਪਟਨ ਦੇ ਸਮੇਂ ਦੇ 2 ਬਿੱਲ ਵੀ ਅਜੇ ਪੈਂਡਿੰਗ ਹਨ। ਗਵਰਨਰ ਦੀਆਂ 16 ਚਿੱਠੀਆਂ 'ਚੋਂ 9 ਦੇ ਜਵਾਬ ਦੇ ਚੁੱਕੇ ਹਾਂ ਬਾਕੀ ਦੇ ਵੀ ਤਿਆਰ ਹਨ ਜਲਦ ਦੇ ਦੇਵਾਂਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत