ਚੰਡੀਗੜ੍ਹ : ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪਟਵਾਰੀਆਂ ਸਬੰਧੀ ਵੱਡੇ ਐਲਾਨ ਕੀਤੇ ਹਨ। ਸੀਐੱਮ ਮਾਨ ਦਾ ਕਹਿਣਾ ਹੈ ਕਿ 710 ਪਟਵਾਰੀਆਂ ਨੂੰ ਜਲਦ ਹੀ ਨਿਯੁਕਤੀ ਪੱਤਰ ਦੇਣ ਦੇ ਕੇ ਜੁਆਇਨਿੰਗ ਕਰਵਾਈ ਜਾਵੇਗੀ। ਅੰਡਰ ਟ੍ਰੇਨਿੰਗ 741 ਪਟਵਾਰੀਆਂ ਨੂੰ ਫੀਲਡ 'ਚ ਲਿਆਂਦਾ ਜਾ ਰਿਹਾ ਹੈ ਜਿਨ੍ਹਾਂ ਦੀ ਸਿਰਫ਼ 2-3 ਮਹੀਨਿਆਂ ਦੀ ਟ੍ਰੇਨਿੰਗ ਬਾਕੀ ਹੈ। ਇਨ੍ਹਾਂ ਦੀ ਬਾਇਓਮੈਟ੍ਰਿਕ ਹਜ਼ਾਰੀ ਲੱਗੇਗੀ।
ਪਟਵਾਰੀਆਂ ਨਾਲ ਸਬੰਧਤ ਅਹਿਮ ਫ਼ੈਸਲੇ ਦਾ ਵੇਰਵਾ ਸਾਂਝਾ ਕਰ ਰਿਹਾ ਹਾਂ... Live https://t.co/hs7xVq0Pg8
— Bhagwant Mann (@BhagwantMann) September 2, 2023
586 ਪਟਵਾਰੀਆਂ ਦੀ ਹੋਵੇਗੀ ਨਵੀ ਭਰਤੀ
ਉਨ੍ਹਾਂ ਕਿਹਾ ਕਿ ਇਹ ਫੈਸਲਾ ਪਟਵਾਰੀਆਂ ਦੀ 100 ਫ਼ੀਸਦ ਹਾਜ਼ਰੀ ਯਕੀਨੀ ਬਣਾਉਣ ਲਈ ਲਿਆ ਹੈ। ਇਸ ਤੋਂ ਇਲਾਵਾ 586 ਨਵੇਂ ਪਟਵਾਰੀ ਭਰਤੀ ਕੀਤੇ ਜਾਣਗੇ ਜਿਨ੍ਹਾਂ ਦੀ ਮੈਰਿਟ ਦੇ ਆਧਾਰ 'ਤੇ ਚੋਣ ਹੋਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਤਹਿਸੀਲਾਂ ਤੇ ਪਟਵਾਰਖਾਨਿਆਂ 'ਚ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ।
537 ਰਿਟਾਇਰਡ ਪਟਵਾਰੀਆਂ ਨੂੰ ਦਿੱਤਾ ਜਾਵੇਗਾ ਵਾਧੂ ਚਾਰਜ
ਸੀਐੱਮ ਮਾਨ ਦਾ ਕਹਿਣਾ ਹੈ ਕਿ 537 ਰਿਟਾਇਰਡ਼ ਪਟਵਾਰੀਆਂ ਨੂੰ ਵਾਧੂ ਚਾਰਜ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀ ਆਉਣ ਦੇਵਾਂਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत