LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਬੀਜੇਪੀ ਦਾ ਮੈਨੀਫੈਸਟੋ, 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦਾ ਕਰਜ਼ਾ ਮੁਆਫ

8f bjp others

ਚੰਡੀਗੜ੍ਹ : ਪੰਜਾਬ ਚੋਣਾਂ (Punjab Election) ਲਈ ਭਾਜਪਾ (BJP) ਨੇ ਰੂਰਲ ਮੈਨੀਫੈਸਟੋ (Rural Manifesto) ਜਾਰੀ ਕਰ ਦਿੱਤਾ ਹੈ। ਇਸ ਵਿਚ ਸਰਕਾਰ ਬਨਣ 'ਤੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਪੂਰਾ ਖੇਤੀ ਕਰਜ਼ਾ ਮੁਆਫ (Farm loan waiver) ਕੀਤਾ ਜਾਵੇਗਾ। ਹਰ ਪਿੰਡ ਵਿਚ ਪੱਕੀ ਛੱਤ ਹੋਵੇਗੀ। ਪੱਕੀ ਸੜਕ ਹੋਵੇਗੀ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਚੰਡੀਗੜ੍ਹ ਵਿਚ ਭਾਜਪਾ ਦੇ ਪੰਜਾਬ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ (Union Minister in charge of Punjab Gajender Shekhawat), ਸ਼ਿਅਦ ਸੰਯੁਕਤ ਦੇ ਸੁਖਦੇਵ ਢੀਂਡਸਾ ਅਤੇ ਕੈਪਟਨ ਦੀ ਪਾਰਟੀ ਦੇ ਨੇਤਾਵਾਂ ਨੇ ਇਸ ਨੂੰ ਜਾਰੀ ਕੀਤਾ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਅਹਿਮ ਕਦਮ ਚੁੱਕੇ ਹਨ। ਪੰਜਾਬ ਵਿਚ ਸਰਕਾਰ ਬਣੀ ਤਾਂ ਕਿਸਾਨ ਨੂੰ ਮਿਹਨਤ ਦਾ ਪੱਕਾ ਮੁੱਲ ਮਿਲੇਗਾ। ਐੱਮ.ਐੱਸ.ਪੀ ਵਾਲੇ ਕਣਕ-ਝੋਨੇ ਦੇ ਨਾਲ ਫਲ-ਸਬਜ਼ੀ ਦੇ ਵੀ ਲਾਭਕਾਰੀ ਮੁੱਲ ਦਿਵਾਉਣਗੇ। ਖੇਤੀ ਵਿਭਿੰਨਤਾ ਲਈ 5 ਏਕੜ ਕਰੋੜ ਦਾ ਫੰਡ ਬਣਾਉਣਗੇ। Also Read : ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ ਹਲਕੇ ਦੇ ਲੋਕਾਂ 'ਚ ਭਾਰੀ ਰੋਸ


ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿਚ ਅਜੇ ਇਕ ਲੱਖ ਏਕੜ ਸ਼ਾਮਲਾਤ ਜ਼ਮੀਨ ਹੈ। ਅਜੇ ਉਸ 'ਤੇ ਕੌਣ ਖੇਤੀ ਕਰਦਾ ਹੈ, ਇਸ ਦੇ ਬਾਰੇ ਵਿਚ ਦੱਸਣ ਦੀ ਲੋੜ ਨਹੀਂ ਹੈ। ਪੰਜਾਬ ਵਿਚ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਬਣੀ ਤਾਂ ਇਸ ਨੂੰ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ, ਜਿਸ ਦੇ ਕੋਲ ਜ਼ਮੀਨ ਨਹੀਂ ਹੈ। ਉਹ ਇਸ 'ਤੇ ਖੇਤੀ ਕਰ ਸਕਣਗੇ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਬੇਜ਼ਮੀਨ ਕਿਸਾਨਾਂ ਨੂੰ ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੋੜਿਆ ਜਾਵੇਗਾ। ਜਿਸ ਦੇ ਜ਼ਰੀਏ ਉਨ੍ਹਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ ਪੰਜਾਬ ਵਿਚ ਆਰਗੈਨਿਕ ਉਤਪਾਦਾਂ ਦੀ ਮਾਰਕੀਟਿੰਗ ਦਾ ਪ੍ਰਬੰਧ ਕਰਣਗੇ। ਬਿਜਲੀ ਲਈ ਹਰ ਖੇਤ ਵਿਚ ਸੋਲਰ ਪੈਨਲ ਲਗਾਉਣਗੇ। ਇਸ ਦੇ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਬਕਾਇਆ ਰਕਮ ਬੈਂਕ ਤਓਂ ਘੱਟ ਵਿਆਜ ਦਰ 'ਤੇ ਲੋਨ ਮੁਹੱਈਆ ਕਰਵਾ ਕੇ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਵਿਚ ਪ੍ਰਾਈਮਰੀ ਐਗਰੋ ਪ੍ਰੋਸੈਸਿੰਗ ਸੈਂਟਰ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿਚ ਅਰੋਗ ਕੇਂਦਰ ਬਣਨਗੇ। ਜੋ ਟੈਲੀਮੈਡੀਸਿਨ ਰਾਹੀਂ ਵੱਡੇ ਹਸਪਤਾਲਾਂ ਨਾਲ ਜੁੜੇ ਹੋਣਗੇ। ਜਿਨ੍ਹਾਂ ਰਾਹੀਂ ਪਿੰਡਾਂ ਵਿਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਹੋਣਗੀਆਂ।

In The Market