LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭੂਆ ਨੇ ਪੱਟ'ਤਾ ਘਰ, ਦਿੱਤੀ ਅਜਿਹੀ ਧਮਕੀ ਕਿ ਭਤੀਜੀ ਨੇ ਚੁੱਕ ਲਿਆ ਖੌਫਨਾਕ ਕਦਮ 

death new

ਤਰਨਤਾਰਨ : ਤਰਨਤਾਰਨ ’ਚ ਭੂਆ ਵੱਲੋਂ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ ਤੋਂ ਬਾਅਦ ਭਤੀਜੀ ਨੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਭੂਆ ਨੂੰ ਗ੍ਰਿਫ਼ਤਾਰ ਕਰਦੇ ਹੋਏ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ 2 ਮਈ ਨੂੰ ਉਸ ਦੀ ਲੜਕੀ ਸਕੂਲ ਗਈ ਹੋਈ ਸੀ, ਜੋ ਦੁਪਹਿਰ ਕਰੀਬ ਸਵਾ ਦੋ ਵਜੇ ਘਰ ਵਾਪਸ ਆ ਗਈ। ਇਸ ਦੌਰਾਨ ਉਸ ਦੀ ਨਣਾਨ ਕਿਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਪਿੰਡ ਫੈਲੋਕੇ ਨੇ ਫੋਨ ਕਰ ਕੇ ਕਿਹਾ ਕਿ ਮੇਰਾ ਪ੍ਰੇਮੀ ਨਾਲ ਤੂੰ ਵਿਆਹ ਕਰਵਾ ਦੇ ਨਹੀਂ ਤਾਂ ਮੇਰੇ ਕੋਲ ਤੇਰੀ ਧੀ ਦੀ ਕਿਸੇ ਲੜਕੇ ਨਾਲ ਬਣਾਈ ਗਈ ਵੀਡੀਓ ਮੌਜੂਦ ਹੈ, ਜਿਸ ਨੂੰ ਵਾਇਰਲ ਕਰ ਦੇਵਾਂਗੀ। ਇਸ ਤੋਂ ਬਾਅਦ ਉਸ ਦੀ ਨਣਾਨ ਕਿਰਨਜੀਤ ਕੌਰ ਨੇ ਉਸ ਨੂੰ ਇਕ ਵੀਡੀਓ ਵਿਖਾਈ, ਜਿਸ ਵਿਚ ਉਸ ਦੀ ਲੜਕੀ ਅਤੇ ਇਕ ਲੜਕਾ, ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਲੋਕੇ ਹੈ, ਨਾਲ ਤਸਵੀਰਾਂ ਐਡਿਟ ਕਰ ਕੇ ਰੀਲ ਵੀਡੀਓ ਬਣਾਈ ਹੋਈ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਦੀ ਧਮਕੀ ਨਣਾਨ ਕਿਰਨਜੀਤ ਵੱਲੋਂ ਉਸ ਦੀ ਲੜਕੀ ਅਤੇ ਉਸ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਉਹ ਵੀਡੀਓ ਬਣਾਉਣ ਵਾਲੇ ਲੜਕੇ ਜਸ਼ਨਪ੍ਰੀਤ ਸਿੰਘ ਦੇ ਘਰ ਚਲੀ ਗਈ। ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਉਸ ਦੀ ਲੜਕੀ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। 
ਇਸ ਦੌਰਾਨ ਗੁਆਂਢੀ ਦੀ ਮਦਦ ਨਾਲ ਦਰਵਾਜ਼ਾ ਜ਼ੋਰ ਨਾਲ ਧੱਕਾ ਮਾਰ ਕੇ ਖੋਲਿਆ ਗਿਆ ਤਾਂ ਅੰਦਰ ਵੇਖਿਆ ਕਿ ਉਸ ਦੀ ਧੀ, ਜਿਸ ਦੀ ਉਮਰ 16 ਸਾਲ ਹੈ ਜੋ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 
ਡੀਐੱਸਪੀ ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕਿਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਫੈਲੋਕੇ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਜਦਕਿ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਲੋਕੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।
 

 

In The Market