LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭੰਗੜਾ ਪਾਉਂਦੇ ਨੇ ਪੱਗ ਉਤਾਰ ਸਟੇਜ ਉਤੇ ਰੱਖੀ, ਵੀਡੀਓ ਵਾਇਰਲ ਹੋਣ ਮਗਰੋਂ ਛਿੜਿਆ ਵਿਵਾਦ, ਜੀਐਨਡੀਯੂ ਅੰਮ੍ਰਿਤਸਰ ਵਿਚ ਹੋਇਆ ਸੀ ਪ੍ਰੋਗਰਾਮ

pagg gndu amr

ਪੰਜਾਬ ਦੇ ਅੰਮ੍ਰਿਤਸਰ ਵਿਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਭੰਗੜਾ ਪਾਉਂਦੇ ਇਕ ਨੌਜਵਾਨ ਨੇ ਆਪਣੀ ਪੱਗ ਉਤਾਰ ਦਿੱਤੀ। ਪੱਗ ਉਤਾਰ ਕੇ ਉਸ ਨੇ ਸਟੇਜ ਉਤੇ ਰੱਖ ਦਿੱਤੀ ਤੇ ਫਿਰ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਕੁਝ ਲੋਕ ਇਸ ਨੂੰ ਪੱਗ ਦਾ ਅਪਮਾਨ ਦੱਸ ਰਹੇ ਹਨ। 
ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜਸ਼ਨ 2024 ਮਨਾਇਆ ਗਿਆ। ਇਸ ਵਿਚ ਭੰਗੜੇ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਦਰਅਸਲ ਭੰਗੜਾ ਪਾਉਂਦੇ ਸਮੇਂ ਸਟੇਜ 'ਤੇ ਇਕ ਨੌਜਵਾਨ ਦੀ ਪੱਗ ਢਿੱਲੀ ਹੋ ਗਈ ਸੀ। ਉਸ ਨੇ ਨੱਚਦੇ ਹੋਏ ਦੋ ਵਾਰ ਪੱਗ ਨੂੰ ਠੀਕ ਕੀਤਾ, ਪਰ ਜਦੋਂ ਇਹ ਦੁਬਾਰਾ ਢਿੱਲੀ ਹੋ ਗਈ ਤਾਂ ਉਸ ਨੇ ਇਸ ਦੇ ਉਤਰਨ ਤੋਂ ਪਹਿਲਾਂ ਹੀ ਇਸ ਨੂੰ ਉਤਾਰ ਕੇ ਸਟੇਜ 'ਤੇ ਰੱਖ ਦਿੱਤਾ। ਪੱਗ ਉਤਾਰਨ ਤੋਂ ਬਾਅਦ, ਉਸ ਨੇ ਸਤਿਕਾਰ ਨਾਲ ਪੱਗ ਨੂੰ ਸਟੇਜ ਦੇ ਬਿਲਕੁਲ ਸਾਹਮਣੇ ਰੱਖ ਦਿੱਤਾ ਅਤੇ ਆਪਣੀ ਪੇਸ਼ਕਾਰੀ ਜਾਰੀ ਰੱਖੀ। ਜਦੋਂ ਨੌਜਵਾਨ ਨੇ ਭੰਗੜਾ ਪਾਉਂਦੇ ਹੋਏ ਆਪਣੀ ਪੱਗ ਉਤਾਰੀ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਨੌਜਵਾਨ ਦਾ ਹੌਸਲਾ ਵਧਾਇਆ। ਇਸ ਦੌਰਾਨ ਇਹ ਘਟਨਾ ਕਈ ਵਿਦਿਆਰਥੀਆਂ ਦੇ ਮੋਬਾਈਲਾਂ ਵਿਚ ਕੈਦ ਹੋ ਗਈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਪਰ ਹੁਣ ਨੌਜਵਾਨ ਨਰੈਣ ਸਿੰਘ ਨੇ ਗੁਰੂ ਘਰ ਨਤਮਸਤਕ ਹੋ ਕੇ ਮੁਆਫ਼ੀ ਵੀ ਮੰਗ ਲਈ ਹੈ। ਫੇਸਬੁੱਕ 'ਤੇ ਇਕ ਪੋਸਟ ਵਿਚ ਨੌਜਵਾਨ ਬਾਰੇ ਲਿਖਿਆ ਗਿਆ ਕਿ ਕੱਲ੍ਹ ਨੌਜਵਾਨ ਦੇ ਪਰਿਵਾਰ ਵਲੋਂ ਵਿਦਿਆਰਥੀ ਸੱਥ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਨੌਜਵਾਨ ਦਾ ਪਰਿਵਾਰ ਅੰਮ੍ਰਿਤਧਾਰੀ ਹੈ। ਉਹਨਾਂ ਆਪਣੇ ਪੁੱਤ ਵੱਲੋਂ ਹੋਈ ਇਸ ਗਲਤੀ ਲਈ ਦੁੱਖ ਜ਼ਾਹਰ ਕੀਤਾ।  
ਹੁਣ ਇਸ ਮਾਮਲੇ 'ਚ ਨੌਜਵਾਨ ਨਰੈਣ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸਹੀ-ਗ਼ਲਤ ਦਾ ਪਤਾ ਨਹੀਂ ਪਰ ਉਹ ਜਾਣਦਾ ਹੈ ਕਿ ਜੇਕਰ ਉਸ ਨੇ ਪੱਗ ਨਾ ਉਤਾਰੀ ਹੁੰਦੀ ਤਾਂ ਇਹ ਉਸ ਦੇ ਪੈਰਾਂ ਵਿਚ ਡਿੱਗ ਜਾਣੀ ਸੀ ਅਤੇ ਇਸ ਦੀ ਬੇਅਦਬੀ ਹੋਣੀ ਸੀ, ਇਸੇ ਲਈ ਉਸ ਨੇ ਇਸ ਨੂੰ ਸਤਿਕਾਰ ਨਾਲ ਉਤਾਰ ਕੇ ਰੱਖ ਦਿੱਤਾ। ਉਸ ਤੋਂ ਬਾਅਦ ਉਸੇ ਦਿਨ ਗੁਰੂ ਘਰ ਜਾ ਕੇ ਮਾਫ਼ੀ ਮੰਗੀ। 


In The Market