LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਹ ਜਾਂਦੇ 'ਬਾਬਾ ਜੀ' ਵਿਖਾ ਗਏ ਅਜਿਹੀ 'ਕਰਾਮਾਤ' ਕਿ ਜੋੜਾ ਗਲੀ ਗਲੀ ਤੇ ਪੁਲਿਸ ਸੀਸੀਟੀਵੀ ਜ਼ਰੀਏ ਲੱਭਣ ਲੱਗੀ...ਜਾਣੋ ਪੂਰਾ ਮਾਮਲਾ

baba ji new

ਜਲੰਧਰ–ਇਥੇ ਇਕ 'ਬਾਬਾ ਜੀ' ਰਾਹ ਜਾਂਦੇ 'ਕਰਾਮਾਤ' ਵਿਖਾ ਗਏ। ਇਕ ਜੋੜੇ ਨੂੰ ਅਜਿਹਾ ''ਚਮਤਕਾਰ'' ਵਿਖਾ ਗਏ ਕਿ ਜੋੜਾ ਗਲੀ ਗਲੀ ਬਾਬਾ ਜੀ ਨੂੰ ਲਭਣ ਲੱਗਾ। ਬਾਬੇ ਦੀ ਇੰਨੀ ਚਰਚਾ ਹੋ ਗਈ ਕਿ ਪੁਲਿਸ ਵੀ ਉਨ੍ਹਾਂ ਨੂੰ ਲੱਭਣ ਲਈ ਸੀਸੀਟੀਵੀ ਫੁਟੇਜ ਖੰਗਾਲਣ ਲੱਗੀ।
ਪੁਲਿਸ ਨੂੰ ਕਾਰੋਬਾਰੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਅਮਨ ਨਗਰ ਦੇ ਰਹਿਣ ਵਾਲੇ ਹਨ। ਸ਼ੁੱਕਰਵਾਰ ਨੂੰ ਉਹ ਪ੍ਰਤਾਪ ਬਾਗ ਨੇੜੇ ਲੱਗਣ ਵਾਲੀ ਸਬਜ਼ੀ ਮੰਡੀ ਤੋਂ ਪਤਨੀ ਸਮੇਤ ਸਬਜ਼ੀ ਲੈ ਕੇ ਐਕਟਿਵਾ ’ਤੇ ਘਰ ਮੁੜ ਰਹੇ ਸਨ। ਜਿਉਂ ਹੀ ਉਹ ਕਿਸ਼ਨਪੁਰਾ ਚੌਕ ਤੋਂ ਦੋਆਬਾ ਚੌਕ ਵੱਲ ਜਾਂਦੀ ਸੜਕ ’ਤੇ ਪੁੱਜੇ ਤਾਂ ਇਕ ਬਾਬੇ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਜ਼ਰਅੰਦਾਜ਼ ਕਰ ਕੇ ਅੱਗੇ ਨਿਕਲ ਗਏ। ਦੋਆਬਾ ਚੌਕ ਤੋਂ ਉਨ੍ਹਾਂ ਫਰੂਟ ਲੈਣਾ ਸੀ। ਉਹ ਫਰੂਟ ਲੈਣ ਲਈ ਰੁਕੇ ਤਾਂ ਉਹ ਬਾਬਾ ਉਥੇ ਪਹੁੰਚ ਗਿਆ ਅਤੇ ਸੇਵਾ ਮੰਗਣ ਲੱਗਾ। ਯੋਗੇਸ਼ ਨੇ ਕਿਹਾ ਕਿ ਬਾਬੇ ਨੂੰ ਉਨ੍ਹਾਂ ਜਾਣ ਲਈ ਕਿਹਾ ਤਾਂ ਉਹ ਚਲਾ ਗਿਆ। ਇਸੇ ਦੌਰਾਨ ਇਕ ਜੋੜਾ ਉਨ੍ਹਾਂ ਕੋਲ ਆਇਆ ਅਤੇ ਬਾਬੇ ਬਾਰੇ ਪੁੱਛਣ ਲੱਗਾ। ਯੋਗੇਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਬਾ ਸੇਵਾ ਮੰਗ ਰਿਹਾ ਸੀ ਅਤੇ ਉਨ੍ਹਾਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਜੋੜੇ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਇਸੇ ਬਾਬੇ ਨੇ ਠੀਕ ਕੀਤੀਆਂ ਹਨ। ਇਹ ਗਹਿਣੇ ਤਕ ਡਬਲ ਕਰ ਦਿੰਦਾ ਹੈ ਅਤੇ ਸਭ ਦਾ ਭਲਾ ਕਰਦਾ ਹੈ। ਇਸ ਦੌਰਾਨ ਕਥਿਤ ਬਾਬਾ ਉਥੇ ਆ ਗਿਆ, ਜਦਕਿ ਜੋੜੇ ਨੇ ਵੀ ਕਿਹਾ ਕਿ ਉਨ੍ਹਾਂ ਵੀ ਬਾਬੇ ਨੂੰ ਗਹਿਣੇ ਦਿੱਤੇ ਸਨ, ਜਿਨ੍ਹਾਂ ਨੂੰ ਕੱਪੜੇ ਵਿਚ ਬੰਨ੍ਹ ਕੇ ਬਾਬੇ ਨੇ ਧਿਆਨ ਲਾਇਆ ਅਤੇ ਬਾਅਦ ਵਿਚ ਸਭ ਕੁਝ ਡਬਲ ਹੋ ਗਿਆ। ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸ ਦਾ ਮਾਈਂਡਵਾਸ਼ ਕਰ ਦਿੱਤਾ ਅਤੇ ਉਨ੍ਹਾਂ ਲਗਪਗ 4 ਤੋਲੇ ਸੋਨੇ ਦੇ ਗਹਿਣੇ ਬਾਬੇ ਨੂੰ ਫੜਾ ਦਿੱਤੇ, ਜਿਹੜੇ ਉਸ ਨੇ ਕੱਪੜੇ ਵਿਚ ਰੱਖੇ ਅਤੇ ਗੰਢਾਂ ਮਾਰ ਕੇ ਕੱਪੜਾ ਉਸ ਨੂੰ ਵਾਪਸ ਫੜਾ ਦਿੱਤਾ ਅਤੇ ਕਿਹਾ ਕਿ ਇਹ ਕੱਪੜਾ ਘਰ ਜਾ ਕੇ ਖੋਲ੍ਹਣਾ। ਇਸ ਦੌਰਾਨ ਬਾਬਾ ਅਤੇ ਜੋੜਾ ਵੀ ਗਾਇਬ ਹੋ ਗਏ। ਯੋਗੇਸ਼ ਦੀ ਪਤਨੀ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਕੱਪੜੇ ਨੂੰ ਖੋਲ੍ਹਣ ਦਾ ਸੋਚਿਆ। ਯੋਗੇਸ਼ ਨੇ ਕਿਹਾ ਕਿ ਕੱਪੜੇ ਨੂੰ ਗੰਢਾਂ ਕਾਫ਼ੀ ਜ਼ਿਆਦਾ ਸਨ, ਜਿਨ੍ਹਾਂ ਨੂੰ ਖੋਲ੍ਹਦਿਆਂ ਸਮਾਂ ਲੱਗ ਗਿਆ। ਜਦੋਂ ਕੱਪੜਾ ਖੁੱਲ੍ਹਿਆ ਤਾਂ ਉਸ ਵਿਚ ਭੰਗ ਸੀ। ਉਨ੍ਹਾਂ ਰੌਲਾ ਪਾਇਆ ਅਤੇ ਉਕਤ ਨੌਸਰਬਾਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਫ਼ਰਾਰ ਹੋ ਚੁੱਕੇ ਸਨ। ਇਸ ਸਬੰਧੀ ਪੁਲਿਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਲੱਗਾ।

 

In The Market