ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਯੂ-ਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਹੈ ਇਹ ਉਸਦਾ ਤੀਜਾ ਗੀਤ ਹੈ। ਇਸ ਗੀਤ ਦਾ ਟਾਈਟਲ 'Mera Na' ਹੈ। ਇਸ ਗੀਤ ਨੂੰ ਦੇਖਣ ਲਈ ਹੁਣ ਤਕ 10 ਮਿੰਟ ਵਿਚ 6 ਲੱਖ ਤੋਂ ਵੱਧ ਫਾਲੋਅਰਜ਼ ਜੁੜ ਚੁੱਕੇ ਹਨ। ਗਾਣੇ ਵਿਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਸ਼ਾਮਲ ਹਨ। ਇਸ ਗੀਤ ਤੋਂ ਪਹਿਲਾਂ ਵਾਰ ਤੇ SYL ਗੀਤ ਰਿਲੀਜ਼ ਹੋ ਚੁੱਕੇ ਹਨ।
ਮੂਸੇਵਾਲਾ ਨੇ ਗੀਤ ਵਿੱਚ ਚੁੱਕਿਆ ਸੀ SYL ਮੁੱਦਾ
SYL (ਸਤਲੁਜ-ਯਮੁਨਾ ਲਿੰਕ ਨਹਿਰ) ਗੀਤ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ। SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ 'ਚ ਆ ਗਿਆ ਸੀ ਪਰ ਭਾਰਤ ਸਰਕਾਰ ਨੇ ਇਸ ਗੀਤ 'ਤੇ ਦੋ ਦਿਨ ਬਾਅਦ ਹੀ ਪਾਬੰਦੀ ਲਗਾ ਦਿੱਤੀ ਸੀ। ਇਸ ਨੂੰ ਦੋ ਦਿਨਾਂ ਵਿੱਚ ਹੀ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਇਹ ਗੀਤ ਅੱਜ ਵੀ ਵਿਦੇਸ਼ਾਂ 'ਚ ਖੂਬ ਸੁਣਿਆ ਜਾਂਦਾ ਹੈ।
29 ਮਈ ਦੀ ਸ਼ਾਮ ਹੋਇਆ ਸੀ ਕਤਲ
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਨੇ ਲਈ ਸੀ। ਇਸ ਕਤਲੇਆਮ ਵਿੱਚ ਹੁਣ ਤੱਕ ਕਰੀਬ 34 ਮੁਲਜ਼ਮ ਨਾਮਜ਼ਦ ਹੋ ਚੁੱਕੇ ਹਨ। 4 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਮ' ਹੋਇਆ ਰਿਲੀਜ਼
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pakistan Blast News: पाकिस्तान के बलूचिस्तान में विस्फोट, 9 मजदूरों की मौत, कई घायल
Valentine's Day 2025: इस वैलेंटाइन्स डे को बनाएं स्पेशल, ऐसे करें सेलिब्रेट
Petrol-Diesel Prices Today: पेट्रोल-डीजल के दाम जारी, चेक करें आपके शहर में आज क्या है रेट