LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ ਪੁਲਿਸ ਨੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

crime58694589991014

ਅੰਮ੍ਰਿਤਸਰ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ, ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਵੱਡੇ ਪੱਧਰ ਤੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਇੱਕ ਪ੍ਰਮੁੱਖ ਮੈਂਬਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਪਿੰਡ ਭੈਣੀ ਥਾਣਾ ਛੇਹਰਟਾ,ਅੰਮ੍ਰਿਤਸਰ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਕਾਲੂ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਭੁੱਲਰ ਥਾਣਾ ਸਦਰ ਜ਼ਿਲਾ ਤਰਨ-ਤਾਰਨ, ਉਮਰ ਕਰੀਬ 28 ਸਾਲ, ਪੜਾਈ 12ਵੀ ਪਾਸ, ਜੋਕਿ ਬਿਤੇ ਸਮੇਂ ਵਿੱਚ ਪਲੰਬਰ ਦਾ ਕੰਮ ਕਰਦਾ ਸੀ, ਵੱਜੋਂ ਹੋਈ ਹੈ ਤੇ ਪੁਲਿਸ ਟੀਮ ਨੇ ਇਸ ਪਾਸੋਂ 13 ਪਿਸਟਲ .32 ਬੋਰ (country made), 24 ਮੈਗਜ਼ੀਨ ਤੇ 02 ਜਿੰਦਾ ਰੌਂਦ, ਬ੍ਰਾਮਦ ਕੀਤੇ ਗਏ ਹਨ।  

ਇਹ ਅੰਮ੍ਰਿਤਸਰ ਅਤੇ ਤਰਨ ਤਾਰਨ ਆਦਿ ਦੇ ਵੱਖ-ਵੱਖ ਏਰੀਆਂ ਵਿੱਚ ਮਾੜੇ ਅਨਸਰਾਂ ਨੂੰ ਨਜ਼ਾਇਜ਼ ਹਥਿਆਰਾ (ਪਿਸਟਲਾਂ) ਦੀ ਸਪਲਾਈ ਕਰਦਾ ਸੀ ਤੇ ਜਿਸ ਕਾਰ ਵਿੱਚ ਇਹ ਪਿਸਟਲ ਦੀ ਸਲਪਾਈ ਕਰਨ ਲਈ ਜਾ ਰਿਹਾ ਸੀ, ਉਹ ਕਾਰ ਆਈ -20 ਨੰਬਰ DL3C-CC-4506 ਰੰਗ ਚਿੱਟਾ ਵੀ ਪੁਲਿਸ ਪਾਰਟੀ ਵੱਲੋਂ ਜ਼ਬਤ ਕੀਤੀ ਗਈ ਹੈ।

ਮੱਧ ਪ੍ਰਦੇਸ਼ (MP)  ਤੋਂ  ਪੰਜਾਬ ਰਾਜ਼ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਦੀ ਗੁਪਤ ਸੂਚਨਾ 'ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਏ.ਡੀ.ਸੀ.ਪੀ ਸਿਟੀ-2  ਪ੍ਰਭਜੋਤ ਸਿੰਘ ਵਿਰਕ, ਦੀ ਨਿਗਰਾਨੀ ਹੇਠ  ਕਮਲਜੀਤ ਸਿੰਘ ਔਲਖ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ-2, ਇੰਸਪੈਕਟਰ ਦਿਲਬਾਗ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਨਿਸ਼ਾਨ ਸਿੰਘ ਦੀ ਪੁਲਿਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਚੈਕਿੰਗ ਦੌਰਾਨ ਪਿੰਡ ਭੈਣੀ ਦੇ ਖੇਤਰ ਤੋਂ ਅੰਮ੍ਰਿਤਪਾਲ ਸਿੰਘ ਉਰਫ ਕਾਲੂ ਨੂੰ ਇੱਕ ਕਾਰ ਆਈ -20 ਨੰਬਰੀ DL3C-CC-4506 ਰੰਗ ਚਿੱਟਾ ਵਿੱਚ ਸਵਾਰ ਹੋ ਕੇ ਪਿਸਟਲ ਦੀ ਸਪਲਾਈ ਦੇਣ ਜਾ ਰਿਹਾ ਸੀ ਨੂੰ ਕਾਬੂ ਕੀਤਾ ਗਿਆ ਹੈ।

ਰਿਮਾਂਡ ਦੌਰਾਨ ਪੁੱਛਗਿੱਛ ਕਰਨ ਤੇ ਇਸਦੀ ਨਿਸ਼ਾਨਦੇਹੀ ਤੇ ਪਿੰਡ ਭੁੱਲਰ ਜਿਲਾ ਤਰਨ ਤਾਰਨ ਤੇ ਆਪਣੇ ਘਰ ਬਣੇ ਡੰਗਰਾਂ ਵਾਲੇ ਕਮਰੇ ਅੰਦਰ ਪਈ ਤੂੜੀ ਦੇ ਢੇਰ ਵਿੱਚੋਂ ਇਕ ਪਲਾਸਟਿਕ ਦੇ ਤੋੜੇ ਵਿੱਚ ਪਾਏ ਇਕ ਪਿੱਠੂ ਬੈਗ ਵਿੱਚੋਂ 12 ਪਿਸਟਲ ਤੇ 22 ਮੈਗਜ਼ੀਨ ਹੋਰ ਬ੍ਰਾਮਦ ਕੀਤੇ ਗਏ। ਉਨ੍ਹਾਂ ਕਿਹਾ, "ਮੁੱਢਲੀ ਪੁੱਛਗਿੱਛ ਦੌਰਾਨ, ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਸਨੇ, ਇਹਨਾਂ ਪਿਸਟਲਾਂ ਦੀ ਖੇਪ ਸੇਂਧਵਾਂ ਏਰੀਆਂ, ਜਿਲ੍ਹਾ ਬੜਵਾਨੀ, ਮੱਧ ਪ੍ਰਦੇਸ਼ (MP) ਤੋਂ ਕਿਸੇ ਵਿਅਕਤੀ ਪਾਸੋਂ ਖ੍ਰੀਦ ਕਰਕੇ ਲਿਆਂਦੀ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਮੱਧ ਪ੍ਰਦੇਸ਼ ਤੋਂ ਪ੍ਰਤੀ ਪਿਸਟਲ 35 ਹਜ਼ਾਰ ਰੁਪਏ ਦਾ ਖਰੀਦ ਕੇ ਅੱਗੇ 50 ਹਜ਼ਾਰ ਰੁਪਏ ਤੱਕ ਵੇਚਦਾ ਸੀ। ਇਸ ਸਬੰਧੀ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 273 ਮਿਤੀ 10-12-2023 ਜੁਰਮ 25-54-59 ਅਸਲ੍ਹਾਂ ਐਕਟ ਅਧੀਨ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਖੇ ਦਰਜ਼ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।  

In The Market