LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

SGPC : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈਟ੍ਰਿਕ, ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

download8888888521

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਤੀਸਰੀ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੰਤ ਬਲਬੀਰ ਸਿੰਘ ਘੁੰਨਸ ਦਰਮਿਆਨ ਵੋਟਿੰਗ ਹੋਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ ਜਦਕਿ ਸੰਤ ਬਲਬੀਰ ਸਿੰਘ ਘੁੰਨਸ ਦਾ ਨਾਮ ਅਮਰੀਕ ਸਿੰਘ ਨੇ ਪੇਸ਼ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵਈਪੂਈ ਨੇ ਐਂਬੂਲੈਂਸ 'ਚ ਹੀ ਵੋਟ ਪਾਈ। 151 ਮੈਂਬਰਾਂ 'ਚੋਂ 136 ਮੈਂਬਰ ਹਾਜ਼ਰ ਹੋਏ ਹਨ। 151 ਮੈਂਬਰਾਂ 'ਚੋਂ 135 ਮੈਂਬਰ ਹਾਜ਼ਰ ਹੋਏ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਪਈਆ ਹਨ ਉਥੇ ਹੀ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਮਿਲੀਆ ਹਨ ਅਤੇ 2 ਵੋਟਾਂ ਰੱਦ ਹੋਈਆ ਹਨ।

ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨਗੀ ਲਈ ਨਾਮਜ਼ਦ ਕੀਤਾ ਸੀ। ਐਡਵੋਕੇਟ ਧਾਮੀ ਨੂੰ ਲਗਾਤਾਰ ਤੀਜੀ ਵਾਰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਮੰਚ ਵੱਲੋਂ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਸੰਤ ਬਲਬੀਰ ਸਿੰਘ ਘੁੰਨਸ ਨੂੰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਸੀ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ - ਪ੍ਰਧਾਨ
ਹਰਭਜਨ ਸਿੰਘ ਮਸਾਣਾ - ਸੀਨੀਅਰ ਮੀਤ ਪ੍ਰਧਾਨ
ਗੁਰਬਖਸ਼ ਸਿੰਘ ਖ਼ਾਲਸਾ - ਜੂਨੀਅਰ ਮੀਤ ਪ੍ਰਧਾਨ 
ਭਾਈ ਰਜਿੰਦਰ ਸਿੰਘ ਮਹਿਤਾ - ਜਨਰਲ ਸਕੱਤਰ

ਅੰਤ੍ਰਿੰਗ ਕਮੇਟੀ ਮੈਂਬਰ
1 -  ਮੋਹਣ ਸਿੰਘ ਬੰਗੀ 
2 -  ਰਘਬੀਰ ਸਿੰਘ ਸਹਾਰਰਮਾਜਰਾ
3 -  ਜਸਮੇਰ ਸਿੰਘ ਲਾਛੜੂ
4 - ਖੁਸ਼ਵਿੰਦਰ ਸਿੰਘ ਭਾਟੀਆ
5 - ਬੀਬੀ ਹਰਦੀਪ ਕੌਰ ਖੋਖ
6 -  ਇੰਦਰਮੋਹਣ ਸਿੰਘ ਲਖਮੀਰਵਾਲਾ
7-   ਗੁਰਪ੍ਰੀਤ ਸਿੰਘ ਝੱਬਰ 
8-  ਬੀਬੀ ਮਲਕੀਤ ਕੌਰ ਕਮਾਲਪੁਰ 
9 -   ਅਮਰਜੀਤ ਸਿੰਘ ਭਲਾਈਪੁਰ
10 - ਬੀਬੀ ਜਸਪਾਲ ਕੌਰ 
11 -  ਜਸਵੰਤ ਸਿੰਘ ਪੁੜੈਣ

 

In The Market