LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਮੁੰਡੇ ਉਤੇ ਪਾ'ਤਾ ਨਸ਼ਾ ਤਸਕਰੀ ਦਾ ਪਰਚਾ, ਪਿਤਾ ਨੇ ਆਪ ਇਕੱਠੇ ਕੀਤੇ ਸਬੂਤ, ਫਿਰ...

police case new

ਲੁਧਿਆਣਾ–ਪੰਜਾਬ ਪੁਲਿਸ ਮੁੜ ਵਿਵਾਦਾਂ ਵਿਚ ਆ ਗਈ ਹੈ। ਲੁਧਿਆਣਾ ਪੁਲਿਸ ਉਤੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੌਜਵਾਨ ਖਿ਼ਲਾਫ਼ ਨਸ਼ਾ ਸਮੱਗਲਿੰਗ ਦਾ ਕੇਸ ਪਾ ਕੇ ਉਸ ਦਾ ਭਵਿੱਖ ਖ਼ਰਾਬ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪਿਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਦਰਖ਼ਾਸਤ ਦਿੱਤੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਰਾਜਸਥਾਨ ਦੇ ਇਕ ਵਿਅਕਤੀ ਸਮੇਤ 11 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਝੰਵਰ ਦੇ ਐੱਸਐੱਚਓ ਮਾਲਾਰਾਮ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਰਾਜਸਥਾਨ ਦੇ ਥਾਣਾ ਝੰਵਰ ’ਚ ਪ੍ਰੇਮਾ ਰਾਮ ਦੇ ਬਿਆਨਾਂ ’ਤੇ ਇੰਦਰਜੀਤ, ਸ਼ੁਬੇਗ ਸਿੰਘ ਏ. ਐੱਸ. ਆਈ., ਮਨਜਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ ਸਬ-ਇੰਸਪੈਕਟਰ ਤੇ ਰਾਜ ਕੁਮਾਰ ਐੱਸ. ਕਰਮਚਾਰੀਆਂ ਦੇ ਨਾਂ ਨਾਮਜ਼ਦ ਕੀਤੇ ਗਏ ਗਏ ਹਨ।

ਇਹ ਹੈ ਮਾਮਲਾ
ਬੀਤੀ 8 ਮਾਰਚ ਨੂੰ ਸੀਆਈਏ 2 ਦੀ ਪੁਲਿਸ ਵਲੋਂ ਮਨਵੀਰ ਨਾਮਕ ਨੌਜਵਾਨ ਜੋਧਪੁਰ ਵਾਸੀ ਜੀਟੀ ਰੋਡ ਡਾਬਾ ਰੋਡ ਨੇੜੇ ਚੈਕਿੰਗ ਦੌਰਾਨ ਉਸ ਨੂੰ ਪੈਦਲ ਜਾਂਦਿਆਂ 2 ਕਿਲੋ ਅਫੀਮ ਸਮੇਤ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਤੇ ਮਾਮਲਾ ਦਰਜ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਫਿਰ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਦੂਜੇ ਪਾਸੇ ਨਾਮਜ਼ਦ ਮਨਵੀਰ ਦੇ ਪਿਤਾ ਪ੍ਰੇਮਾ ਰਾਮ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤ ਮਨਵੀਰ ਜੈਪੁਰ ’ਚ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਤੇ 3 ਸਾਲਾਂ ਤੋਂ ਪੜ੍ਹ ਰਿਹਾ ਹੈ। ਉਨ੍ਹਾਂ ਦਾ ਪੁੱਤ ਤੇ ਭਤੀਜਾ ਇਕੱਠੇ ਮੌਜੂਦ ਸਨ। ਉਸ ਦਾ ਪੁੱਤ ਕਰੀਬ ਅੱਧੇ ਘੰਟੇ ਤੱਕ ਭਤੀਜੇ ਤੋਂ ਵੱਖ ਰਿਹਾ। ਉਸ ਤੋਂ ਬਾਅਦ ਉਸ ਦੇ ਪੁੱਤ ਬਾਰੇ ਕੁਝ ਪਤਾ ਨਹੀਂ ਲੱਗਾ। ਕਾਫ਼ੀ ਭਾਲ ਕਰਨ ਤੋਂ ਬਾਅਦ ਉਸ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਰਾਜਸਥਾਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਫੋਨ ਉਤੇ ਮੰਗੇ 15 ਲੱਖ ਤੇ ਜ਼ਮਾਨਤ ਦਾ ਦਿੱਤਾ ਭਰੋਸਾ
ਪਿਤਾ ਅਨੁਸਾਰ ਉਸ ਦੇ ਪੁੱਤ ਦੇ ਲਾਪਤਾ ਹੋਣ ਤੋਂ ਅਗਲੇ ਦਿਨ ਉਸ ਦੇ ਭਤੀਜੇ ਨੂੰ ਲੁਧਿਆਣਾ ਦੇ ਇਕ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਜੇਕਰ ਉਹ ਮਨਵੀਰ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ ਤਾਂ ਬਦਲੇ ਵਿਚ ਉਨ੍ਹਾਂ ਨੂੰ 15 ਲੱਖ ਰੁਪਏ ਦੇਣੇ ਪੈਣਗੇ। ਬਾਅਦ ’ਚ ਉਸ ਨੂੰ ਫਿਰ ਫੋਨ ਆਇਆ ਕਿ ਮਨਵੀਰ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਹੈ ਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਪਿਤਾ ਨੇ ਟੋਲ ਪਲਾਜ਼ਿਆਂ ਤੋਂ ਇਕੱਠੀ ਕੀਤੀ ਫੁਟੇਜ
ਮਨਵੀਰ ਦੇ ਪਿਤਾ ਨੇ ਦੱਸਿਆ ਕਿ ਉਹ ਕਈ ਵਾਰ ਰਾਜਸਥਾਨ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਜਾ ਕੇ ਕਹਿੰਦੇ ਰਹੇ ਕਿ ਉਨ੍ਹਾਂ ਦੇ ਪੁੱਤ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ ਪਰ ਜਦੋਂ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਆਖਰਕਾਰ ਉਨ੍ਹਾਂ ਨੇ ਮਾਣਯੋਗ ਹਾਈਕੋਰਟ ਤੱਕ ਪਹੁੰਚ ਕੀਤੀ, ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਰਾਜਸਥਾਨ ਤੋਂ ਪੰਜਾਬ ਤਕ ਦੇ ਸਾਰੇ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜ ਅਦਾਲਤ ’ਚ ਪੇਸ਼ ਕੀਤੀ, ਜਿਸ ’ਚ ਉਸ ਦਾ ਪੁੱਤ ਪੁਲਿਸ ਨਾਲ ਕਾਰ ’ਚ ਨਜ਼ਰ ਆ ਰਿਹਾ ਹੈ। ਉਸ ਵਿਅਕਤੀ ਦੇ ਕਹਿਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ਦਾ ਵੀ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੀ ਇਸ ਕਾਰਵਾਈ ਕਾਰਨ ਉਸ ਦਾ ਲੜਕਾ 10 ਮਾਰਚ ਤੋਂ ਲੁਧਿਆਣਾ ਜੇਲ੍ਹ ’ਚ ਬੰਦ ਹੈ।

 

In The Market