LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਕ ਖਾਣ ਨਾਲ ਬੱਚੀ ਦੀ ਮੌ.ਤ ਮਾਮਲੇ ਵਿਚ ਵੱਡਾ ਖੁਲਾਸਾ, ਇਹ ਮਿਲਾਇਆ ਗਿਆ ਸੀ ਕੇਕ ਵਿਚ, ਜਿਸ ਕਾਰਨ ਗਈ ਜਾਨ

cake patiala death

ਪਟਿਆਲਾ : ਇੱਥੇ ਕੇਕ ਖਾਣ ਕਾਰਨ ਜਨਮ ਦਿਨ ਵਾਲੇ ਦਿਨ ਹੀ ਮਾਨਵੀ ਸ਼ਰਮਾ ਦੀ ਮੌ.ਤ (Patiala Cake Death Case) ਹੋ ਗਈ ਸੀ। ਇਸ ਮਾਮਲੇ ਵਿਚ ਰਿਪੋਰਟ ਸਾਹਮਣੇ ਆਈ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੇਕ ਵਿਚ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠੇ ਦੀ ਵਰਤੋਂ ਕੀਤੀ ਗਈ ਸੀ। ਇਸ ਕਰਕੇ ਮਾਨਵੀ ਦੀ ਜਾਨ ਗਈ। ਜਿਹੜਾ ਕੇਕ 24 ਮਾਰਚ ਨੂੰ ਮਾਨਵੀ ਨੇ ਖਾਧਾ ਸੀ, ਉਸ ਵਿੱਚ ਭਾਰੀ ਮਾਤਰਾ ‘ਚ ਸਿੰਥੈਟਿਕ ਸਵੀਟਨਰ ਪਾਏ ਗਏ।
ਐਨਡੀਟੀਵੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ (Saccharine) ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠਾ ਹੈ। ਇਸ ਨੂੰ ਕੇਕ ਤੇ ਪੇਸਟਰੀਆਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਸੈਕਰੀਨ ਦੀ ਆਮ ਤੌਰ ਉਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਬੇਹੱਦ ਖਤਰਨਾਕ ਚੀਜ਼ ਹੈ। ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ, ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਦੱਸ ਦਈਏ ਕਿ 10 ਸਾਲਾ ਮਾਨਵੀ ਦੀ 24 ਮਾਰਚ ਨੂੰ ਕੇਕ ਖਾਣ ਤੋਂ ਬਾਅਦ ਮੌ.ਤ ਹੋ ਗਈ ਸੀ।
ਮਾਨਵੀ ਦੇ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ 24 ਮਾਰਚ ਨੂੰ ਮਾਨਵੀ ਸਣੇ ਪੂਰੇ ਪਰਿਵਾਰ ਨੇ ਕੇਕ ਖਾਧਾ ਸੀ। ਕੇਕ ਖਾਣ ਤੋਂ ਤੁਰੰਤ ਬਾਅਦ ਸਾਰੇ ਪਰਿਵਾਰ ਨੂੰ ਉਲਟੀਆਂ ਲੱਗ ਗਈਆਂ, ਜਦਕਿ ਮਾਨਵੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ ਤੇ ਉਸ ਦੀ ਮੌ.ਤ ਹੋ ਗਈ।
ਪੁਲਿਸ ਨੇ ਦੁਕਾਨ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਨਮੂਨੇ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ।

In The Market