LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab Assembly Winter Session : ਵਿਧਾਨ ਸਭਾ 'ਚ ਅੱਜ ਪਾਸ ਹੋਏ 4 ਬਿੱਲ, ਅਣਮਿੱਥੇ ਸਮੇਂ ਲਈ ਮੁਲਤਵੀ

jus5236999

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਦੀ ਕਾਰਵਾਈ ਦੌਰਾਨ ਚਾਰ ਬਿੱਲ ਪਾਸ ਹੋਏ ਹਨ। ਕਾਂਗਰਸ ਨੇ ਸੈਸ਼ਨ ਦਾ ਸਮਾਂ ਵਧਾਉਣ ਨੂੰ ਲੈ ਕੇ ਸਦਨ 'ਚੋਂ ਵਾਕਆਊਟ ਕਰ ਦਿੱਤਾ ਜਿਸ ਤੋਂ ਬਾਅਦ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

ਅੱਜ ਪਾਸ ਹੋਏ ਚਾਰ ਹੋਰ ਬਿੱਲ

- ਭਾਰਤੀ ਸਟੰਪ (ਪੰਜਾਬ ਸੋਧ) ਬਿੱਲ 2023 

- ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ 2023 

- ਜਾਇਦਾਦ ਦਾ ਤਬਾਦਲਾ (ਪੰਜਾਬ ਸੋਧ) ਬਿੱਲ 2023

- ਪੰਜਾਬ ਕੈਨਾਲ ਤੇ ਡ੍ਰੇਨਜ਼ ਬਿੱਲ 2023

ਸਿਫਰ ਕਾਲ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਉਠਾਇਆ ਤੇ ਮੰਗ ਕੀਤੀ ਕਿ ਇਸ 'ਤੇ ਵਿਧਾਨ ਸਭਾ 'ਚ ਲੰਬੀ ਚਰਚਾ ਕਰਵਾਈ ਜਾਵੇ। ਮੁੱਖ ਮੰਤਰੀ ਇਸ ਚਰਚਾ ਨੂੰ ਲੁਧਿਆਣਾ 'ਚ ਲੈ ਗਏ। ਉਨ੍ਹਾਂ ਮੰਗ ਕੀਤੀ ਕਿ ਇਸ ਬਾਰੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੀਤੀ ਜਾਵੇ ਜਿਸ ਵਿਚ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1982 ਤੋਂ ਬਾਅਦ ਪਾਣੀ 'ਤੇ ਕੋਈ ਵ੍ਹਾਈਟ ਪੇਪਰ ਨਹੀਂ ਆਇਆ। ਇਸ ਲਈ ਇਸ ਸਬੰਧੀ ਨਵਾਂ ਵ੍ਹਾਈਟ ਪੇਪਰ ਲਿਆਂਦਾ ਜਾਣਾ ਚਾਹੀਦਾ ਹੈ।

In The Market