ਚੰਡੀਗੜ੍ਹ: 15 ਅਗਸਤ ਨੇੜੇ ਹੋਣ ਤੇ ਅੰਮ੍ਰਿਤਸਰ (Amritsar) ਵਿਚੋਂ ਟਿਫਿਨ ਬੰਬ (Tiffin Bomb) ਮਿਲਣ ਤੋਂ ਬਾਅਦ ਪੰਜਾਬ (Punjab) ਸੂਬੇ ਦੀ ਪੁਲਿਸ (Police) ਅਲਰਟ ਹੋ ਗਈ ਹੈ। ਇਸ ਬੰਬ ਨੇ ਸੂਬੇ ਭਰ ‘ਚ ਹਲਚਲ ਮਚਾ ਦਿੱਤੀ ਹੈ। ਜੇਕਰ ਅਜਿਹੇ ਹੋਰ ਬੰਬ ਪੰਜਾਬ ਨੂੰ ਭੇਜੇ ਜਾਂਦੇ ਹਨ ਤਾਂ ਲੋਕਾਂ ਨੂੰ ਸੁਚੇਤ (Alert) ਹੋਣ ਦੀ ਲੋੜ ਹੈ। ਪੰਜਾਬ ਪੁਲਿਸ ਨੇ ਸੋਸ਼ਲ ਸਾਈਟਾਂ ਰਾਹੀਂ ਟਿਫਿਨ ਬੰਬਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ।
ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਜੇ ਤੁਸੀਂ ਟਿਫਿਨ ਤੇ ਅਜਿਹੀ ਕੋਈ ਵਸਤੂ ਦੇਖਦੇ ਹੋ, ਤਾਂ ਤੁਹਾਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸਰਹੱਦ ਤੋਂ ਜੋ ਬੰਬ ਮਿਲਿਆ ਸੀ ਉਹ ਟਿਫਿਨ ਵਿੱਚ ਸੀ ਜੋ ਬੱਚਿਆਂ ਨੂੰ ਆਕਰਸ਼ਤ ਕਰ ਰਿਹਾ ਸੀ। ਇਸ ਲਈ ਪੁਲਿਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਟਿਫਿਨ ਵਰਗੀ ਚੀਜ਼ ਕਿਤੇ ਵੀ ਲਾਵਾਰਿਸ ਪਾਈ ਜਾਂਦੀ ਹੈ ਤਾਂ ਉਸ ਦੇ ਨੇੜੇ ਨਾ ਜਾਓ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।


