ਅੰਮ੍ਰਿਤਸਰ: ਸਕੂਲ ਬੱਸ ਨੇ ਮਾਰੀ ਕਾਰ ਨੂੰ ਜ਼ਬਰਦਸਤ ਟੱਕਰ, 2 ਦੀ ਮੌਤ

ਅੰਮ੍ਰਿਤਸਰ: ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਸੜਕ ਦੇ ਉੱਪਰ ਕਿਸੇ ਦੀ ਛੋਟੀ ਜਿਹੀ ਗਲਤੀ ਕਿਸੇ ਦੀ ਜਾਨ ਤੇ ਭਾਰੂ ਪੈ ਜਾਂਦੀ ਹੈ। ਇਸੇ…

ਅੰਮ੍ਰਿਤਸਰ: ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਸੜਕ ਦੇ ਉੱਪਰ ਕਿਸੇ ਦੀ ਛੋਟੀ ਜਿਹੀ ਗਲਤੀ ਕਿਸੇ ਦੀ ਜਾਨ ਤੇ ਭਾਰੂ ਪੈ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਇੱਕ ਸਕੂਲ ਬੱਸ (School Bus) ਗਲਤ ਰਸਤੇ ਤੋਂ ਮੁੜਦੀ ਹੋਈ ਇਕ ਕਾਰ (car) ਨਾਲ ਜਾ ਟਕਰਾਈ (collision) ਤੇ ਕਾਰ ਵਿਚ ਸਵਾਰ ਦੋ ਲੋਕਾਂ ਦੀ ਮੌਤ (Death) ਹੋ ਗਈ।

ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵੇਲੇ ਪਿੱਛਿਓਂ ਆ ਰਿਹਾ ਇਕ ਟਰੱਕ ਵੀ ਪਲਟ ਗਿਆ ਜਿਸ ਕਾਰਨ ਟਰੱਕ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਕਾਰ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਨੇ ਹਸਪਤਾਲ ਲਿਜਾਂਦਿਆਂ ਰਸਤੇ ਵਿਚ ਦੰਮ ਤੋੜ ਦਿੱਤਾ। 

 

ਪੜੋ ਹੋਰ ਖਬਰਾਂ: ਜਲੰਧਰ ਵਿਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਸਾਰੀ ਗਲਤੀ ਸਕੂਲ ਬੱਸ ਚਲਾ ਰਹੇ ਡਰਾਈਵਰ ਦੀ ਹੀ ਸੀ, ਜੋ ਕਿ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਭੱਜ ਵੀ ਗਿਆ। ਮੌਕੇ ਉੱਤੇ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਪੁਲਸ ਵੱਲੋਂ ਸਾਰੀ ਛਾਣਬੀਣ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *