ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵਚਨਬੱਧ, ਪੰਜ ਸ਼ਹਿਰਾਂ ਵਿੱਚ ਲਾਗੂ ਕੀਤੀ ਮਹਿਲਾ ਪੀਸੀਆਰ ਚਾਲਕ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੁਲਮਾਂ ਤੋਂ ਘਿਰੀ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਸ਼ਾਮੀ 9 ਵਜੇ ਤੋਂ ਬਾਅਦ ਪਿਕ-ਡਰਾਪ ਕਰਨ ਦੀ ਸਹੂਲਤ ਪ੍ਰਦਾਨ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੁਲਮਾਂ ਤੋਂ ਘਿਰੀ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਸ਼ਾਮੀ 9 ਵਜੇ ਤੋਂ ਬਾਅਦ ਪਿਕ-ਡਰਾਪ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਸੀ। ਹੁਣ ਇਸ ਸਹੂਲਤ ਨੂੰ ਵਧਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਔਰਤਾਂ ਦੀ ਪੀਸੀਆਰ ਵੈਨ ਚਲਾਉਣ ਦੇ ਆਦੇਸ਼ ਵੀ ਦਿੱਤੇ ਹਨ ਤਾਂ ਜੋ ਔਰਤਾਂ ਨੂੰ ਸੁਰੱਖਿਅਤ ਘਰਾਂ ਵਿੱਚ ਪਹੁੰਚਾਇਆ ਜਾ ਸਕੇ। ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿੱਚ ਇਹ ਚਲਾਈਆਂ ਜਾ ਰਹੀਆਂ ਹਨ। ਮੁਖ ਮੰਤਰੀ ਪੰਜਾਬ ਨੇ ਸਾਫ ਤੌਰ ‘ਤੇ ਖੁਲਾਸਾ ਕੀਤਾ ਹੈ ਕਿ, ਪੀਸੀਆਰ ਵੈਨਾਂ ਦੇ ਡਰਾਈਵਰ ਵੀ ਔਰਤਾਂ ਹੀ ਹੋਣਗੀਆਂ।

ਵੀਰਵਾਰ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ, ਔਰਤਾਂ ਨੂੰ ਸੁਰੱਖਿਅਤ ਰੱਖਣ ਦੀ ਸਕੀਮ ਸ਼ੁਰੂ ਹੋਣ ਤੋਂ ਬਾਅਦ 3 ਤੋਂ 18 ਦਸੰਬਰ ਤੱਕ ਹੈਲਪਲਾਈਨ ਨੰਬਰ 100/112, 181 ਅਤੇ 1091 ‘ਤੇ 40 ਕਾਲਾਂ ਆਈਆਂ ਸਨ। ਉਨ੍ਹਾਂ ਦੱਸਿਆ ਕਿ 112/100 ‘ਤੇ 26 ਕਾਲਾਂ ਆਈਆਂ ਸਨ, 181‘ ਤੇ 2 ਕਾਲਾਂ ਅਤੇ 1091 ਜ਼ਿਲ੍ਹਾ ਹੈਲਪਲਾਈਨ ‘ਤੇ 12 ਕਾਲਾਂ ਆਈਆਂ ਸਨ।

ਮੁੱਖ ਮੰਤਰੀ ਨੇ ਔਰਤਾਂ ਦੀ ਸੁਰੱਖਿਆ ਲਈ ਵੱਧ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ 3 ਦਸੰਬਰ ਨੂੰ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਤਹਿਤ ਰਾਤੀ 9 ਵਜੇ ਤੋਂ ਸਵੇਰੇ 6 ਵਜੇ ਤੱਕ ਮੁਸੀਬਤ ਵਿੱਚ ਫਸੀ ਔਰਤਾਂ ਨੂੰ ਮੁਫ਼ਤ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮਹਿਲਾ ਕਾਲਰ ਨੂੰ ਤੁਰੰਤ ਸਬੰਧਤ ਥਾਣੇ ਦੀ ਪੁਲਿਸ ਗਸ਼ਤ ਕਰ ਰਹੇ ਵਾਹਨ ਨਾਲ ਜੋੜਿਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਟੈਕਸੀ ਜਾਂ ਥ੍ਰੀ-ਵ੍ਹੀਲਰ ਰਾਹੀਂ ਉਪਲੱਬਧ ਪਿਕ ਐਂਡ ਡ੍ਰਾਪ ਦੀ ਸਹੂਲਤ ਨਾਲ ਸੁਰੱਖਿਅਤ ਘਰ ਪਹੁੰਚਾਇਆ ਜਾ ਸਕੇਗਾ। ਹੁਣ ਤੱਕ ਪ੍ਰਾਪਤ ਹੋਈਆਂ ਕਾਲਾਂ ਦਾ ਵੇਰਵਾ ਦਿੰਦਿਆਂ ਡੀਜੀਪੀ ਪੰਜਾਬ ਨੇ ਕਿਹਾ ਕਿ, ਪੁਲਿਸ ਗਸ਼ਤ ਕਰ ਰਹੀਆਂ ਧਿਰਾਂ ਵਲੋਂ ਫੋਨ ਕਰਨ ਵਾਲੇ ਤੱਕ ਪਹੁੰਚਣ ਲਈ ਘੱਟੋ ਘੱਟ ਸੱਤ ਮਿੰਟ ਅਤੇ ਵੱਧ ਤੋਂ ਵੱਧ 30 ਮਿੰਟ ਦਾ ਸਮਾਂ ਹੁੰਦਾ ਸੀ। ਔਸਤਨ ਸਮਾਂ 12 ਮਿੰਟ ਦਾ ਸੀ।

Image result for DGP Dinkar Gupta

ਦਿਨ ਵੇਲੇ ਵੀ ਔਰਤਾਂ ਦੀ ਮਦਦ ‘ਚ ਹਾਜਿਰ ਪੁਲਿਸ

ਡੀਜੀਪੀ ਨੇ ਕਿਹਾ ਕਿ, ਹਾਲਾਂਕਿ ਸਵੇਰੇ 9 ਵਜੇ ਤੋਂ ਸਵੇਰੇ 6 ਵਜੇ ਤੱਕ ਮੁਸ਼ਕਲ ਵਿੱਚ ਫਸੀ ਔਰਤਾਂ ਲਈ ਯੋਜਨਾ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ, ਪਰ ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ, ਔਰਤਾਂ ਦਿਨ ਦੇ ਕਿਸੇ ਵੀ ਸਮੇਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨ ਕਰਨ। ਲੋੜ ਵੰਦ ਔਰਤਾਂ ਦੀ ਦਿਨ ਵੇਲੇ ਵੀ ਸਹਾਇਤਾ ਕੀਤੀ ਜਾਵੇ। ਇਸ ਨਿਰਦੇਸ਼ ਦੇ ਬਾਅਦ ਪਠਾਨਕੋਟ ਪੁਲਿਸ ਨੇ 5 ਦਸੰਬਰ ਨੂੰ ਸਵੇਰੇ 8.05 ਮਿਨਟ ਤੋਂ ਫੋਨ ਕਰਨ ਵਾਲੀ ਔਰਤਾਂ ਦੀ ਮਦਦ ‘ਚ ਹਾਜਿਰ  ਹਾਜਿਰ ਹਨ।

Leave a Reply

Your email address will not be published. Required fields are marked *