ਪੰਜਾਬ ਚੋਣਾਂ: ਵੋਟਿੰਗ ਦਾ ਦੌਰ ਖਤਮ, ਚੋਣ ‘ਪਿਟਾਰੀ’ ‘ਚ ਆਈ ਸਿਆਸਤਦਾਨਾਂ ਦੀ ‘ਜਾਨ’

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਲਈ ਹਰ ਸਿਆਸੀ ਪਾਰਟੀ ਵਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਇਨ੍ਹਾਂ ਚੋਣਾਂ ਲਈ ਵੋਟਿੰਗ ਦਾ ਦੌਰ ਅੱਜ 20 ਫਰਵਰੀ ਸ਼ਾਮ…

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਲਈ ਹਰ ਸਿਆਸੀ ਪਾਰਟੀ ਵਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਇਨ੍ਹਾਂ ਚੋਣਾਂ ਲਈ ਵੋਟਿੰਗ ਦਾ ਦੌਰ ਅੱਜ 20 ਫਰਵਰੀ ਸ਼ਾਮ 6 ਵਜੇ ਖਤਮ ਹੋ ਗਿਆ ਹੈ। ਹੁਣ ਸਿਆਸਤਦਾਨਾਂ ਦੀ ਜਾਨ ਚੋਣ ‘ਪਿਟਾਰੀ’ ਵਿਚ ਕੈਦ ਹੋ ਗਈ ਹੈ ਤੇ ਇਹ ਪਿਟਾਰਾ ਹੁਣ 10 ਮਾਰਚ ਨੂੰ ਹੀ ਖੁੱਲ੍ਹੇਗਾ।

Also Read: ਯੂਪੀ ਚੋਣਾਂ: ਅਖਿਲੇਸ਼ ਯਾਦਵ ਦਾ ਭਾਜਪਾ ‘ਤੇ ਹਮਲਾ, ਕਿਹਾ-‘ਬਾਬਾ ਮੁੱਖ ਮੰਤਰੀ ਦੀ ਵਿਦਾਈ ਹੋਣ ਵਾਲੀ ਹੈ’

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸੂਬਾ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਵੋਟਿੰਗ ਕੀਤੀ। ਪੋਲਿੰਗ ਬੂਥਾਂ ‘ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਵੋਟਾਂ ਪੈਣੀਆਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ ਸਨ। ਚੋਣ ਕਮਿਸ਼ਨ (Election Commission) ਵਲੋਂ ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਕਿਸੇ ਵਲੋਂ ਅੰਜਾਮ ਨਾ ਦਿੱਤਾ ਜਾਵੇ। ਪੰਜਾਬ ਦੇ ਵੱਖ-ਵੱਖ ਪੋਲਿੰਗ ਬੂਥਾਂ (Polling booths) ‘ਤੇ ਲੋਕ ਆਪਣੀ ਵੋਟ ਦੇ ਅਧਿਕਾਰ (Voting rights) ਦੀ ਵਰਤੋਂ ਕਰਨ ਲਈ ਪਹੁੰਚ ਰਹੇ

Also Read: ਬਰਾਤੀਆਂ ਨੂੰ ਲਿਜਾ ਰਹੀ ਕਾਰ ਚੰਬਲ ਨਦੀ ‘ਚ ਡਿੱਗੀ, ਲਾੜੇ ਸਣੇ 9 ਲੋਕਾਂ ਦੀ ਮੌਤ

ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ  ਕੁੱਲ 21499804 ਵੋਟਰ ਹਨ। ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। 

 

ਦੱਸ ਦਈਏ ਕਿ ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ਉੱਤੇ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਬੂਥ ਦੇ ਅੰਦਰ ਸ਼ਾਮ 6 ਵਜੇ ਤੱਕ ਲਾਈਨ ਵਿਚ ਲੱਗੇ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਾਮ 5 ਵਜੇ ਤੱਕ ਸੂਬੇ ਵਿਚ 63.44 ਫੀਸਦ ਵੋਟਿੰਗ ਹੋਈ ਸੀ। ਸਭ ਤੋਂ ਵਧੇਰੇ 73.45 ਫੀਸਦੀ ਵੋਟਿੰਗ ਮਾਨਸਾ ਵਿਚ ਹੋਈ ਹੈ, ਜਦਕਿ ਮੋਹਾਲੀ ਵਿਚ ਸਭ ਤੋਂ ਘੱਟ ਸਿਰਫ 53.10 ਫੀਸਦ ਵੋਟਿੰਗ ਹੀ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *