ਮਾਂ ਨਹੀਂ ਦੇ ਰਹੀ ਸੀ ਪੈਸੇ, ਲਿਵ-ਇਨ ‘ਚ ਰਹਿਣ ਵਾਲੀ ਧੀ ਨੇ ਪ੍ਰੇਮੀ ਨਾਲ ਮਿਲ ਕਰ ਦਿੱਤਾ ਕਤਲ

ਨਵੀਂ ਦਿੱਲੀ- ਦਿੱਲੀ ਦੇ ਅੰਬੇਡਕਰ ਨਗਰ ‘ਚ ਇਕ ਨੌਜਵਾਨ ਲੜਕੀ ਨੇ ਮਾਂ-ਧੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। 55 ਸਾਲਾ ਔਰਤ ਦੇ ਕਤਲ ਦੇ ਮਾਮਲੇ…

ਨਵੀਂ ਦਿੱਲੀ- ਦਿੱਲੀ ਦੇ ਅੰਬੇਡਕਰ ਨਗਰ ‘ਚ ਇਕ ਨੌਜਵਾਨ ਲੜਕੀ ਨੇ ਮਾਂ-ਧੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। 55 ਸਾਲਾ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਜੋ ਖੁਲਾਸੇ ਕੀਤੇ ਹਨ ਉਹ ਹੈਰਾਨ ਕਰਨ ਵਾਲੇ ਹਨ। ਦਿੱਲੀ ਪੁਲਿਸ ਦੇ ਦਾਅਵੇ ਮੁਤਾਬਕ ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਾਂ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ ਜਿਸ ਔਰਤ ਦਾ ਕਤਲ ਕੀਤਾ ਗਿਆ ਸੀ, ਉਹ ਭਾਜਪਾ ਦੀ ਟਿਕਟ ‘ਤੇ ਵਾਰਡ ਕੌਂਸਲਰ ਦੀ ਚੋਣ ਵੀ ਲੜ ਚੁੱਕੀ ਸੀ।

Also Read: 95 ਸਾਲਾ ਬ੍ਰਿਟਿਸ਼ ਮਹਾਰਾਣੀ ਐਲੀਜ਼ਾਬੇਥ ਨੂੰ ਹੋਇਆ ਕੋਰੋਨਾ

ਪੁਲਿਸ ਮੁਤਾਬਕ ਮ੍ਰਿਤਕ ਔਰਤ ਦੀ ਬੇਟੀ ਦੇਵਯਾਨੀ ਦੇ ਬਿਆਨ ਅਜੀਬ ਸਨ, ਜਿਸ ਤੋਂ ਬਾਅਦ ਲਗਾਤਾਰ ਪੁੱਛਗਿੱਛ ਕਰਨ ‘ਤੇ ਉਹ ਟੁੱਟ ਗਈ ਅਤੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਮੁਤਾਬਕ ਦੋਸ਼ੀ ਲੜਕੀ ਨੇ ਦੱਸਿਆ ਕਿ ਉਸ ਨੇ ਕਾਰਤਿਕ ਚੌਹਾਨ ਨਾਂ ਦੇ ਵਿਅਕਤੀ ਨਾਲ ਮਿਲ ਕੇ ਆਪਣੀ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਧੀ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਲੁੱਟ ਦੀ ਝੂਠੀ ਕਹਾਣੀ ਤਿਆਰ ਕੀਤੀ ਸੀ। ਬੇਟੀ ਦੇਵਯਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਵਿਆਹ ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਚੇਤਨ ਨਾਂ ਦੇ ਵਿਅਕਤੀ ਨਾਲ ਹੋਇਆ ਸੀ ਅਤੇ ਦੋਵਾਂ ਦਾ 4 ਸਾਲ ਦਾ ਬੇਟਾ ਹੈ। ਵਿਆਹ ਦੇ ਕੁਝ ਸਾਲਾਂ ਬਾਅਦ ਦੇਵਯਾਨੀ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਅਤੇ ਸ਼ਿਬੂ ਨਾਂ ਦੇ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਲੱਗੀ। ਦੇਵਯਾਨੀ ਮੁਤਾਬਕ ਉਸ ਦੀ ਮਾਂ ਉਸ ਦੇ ਰਿਸ਼ਤੇ ਤੋਂ ਖੁਸ਼ ਨਹੀਂ ਸੀ ਅਤੇ ਚਾਹੁੰਦੀ ਸੀ ਕਿ ਦੇਵਯਾਨੀ ਇਹ ਰਿਸ਼ਤਾ ਤੋੜ ਕੇ ਆਪਣੇ ਪਤੀ ਨਾਲ ਰਹਿਣ ਲੱਗ ਜਾਵੇ। 

Also Read: ਪੰਜਾਬ ਚੋਣਾਂ: ਵੋਟਿੰਗ ਦਾ ਦੌਰ ਖਤਮ, ਚੋਣ ‘ਪਿਟਾਰੀ’ ‘ਚ ਆਈ ਸਿਆਸਤਦਾਨਾਂ ਦੀ ‘ਜਾਨ’

ਦੇਵਯਾਨੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਆਪਣੇ ਪਤੀ ਨਾਲ ਰਹਿਣ ਨਹੀਂ ਗਈ ਤਾਂ ਉਹ ਉਸ ਨੂੰ ਜਾਇਦਾਦ ਅਤੇ ਸਾਰੀਆਂ ਚੀਜ਼ਾਂ ਤੋਂ ਬੇਦਖਲ ਕਰ ਦੇਵੇਗੀ, ਇੰਨਾ ਹੀ ਨਹੀਂ ਦੇਵਯਾਨੀ ਨੇ ਪੁੱਛਗਿੱਛ ‘ਚ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਸਨ। ਜਿਸ ਕਾਰਨ ਉਹ ਪਰੇਸ਼ਾਨ ਸੀ। ਇਸ ਤੋਂ ਬਾਅਦ ਦੇਵਯਾਨੀ ਨੇ ਲਿਵ-ਇਨ ਰਿਲੇਸ਼ਨ ‘ਚ ਰਹਿਣ ਵਾਲੇ ਵਿਅਕਤੀ ਦੇ ਦੋਸਤ ਕਾਰਤਿਕ ਨਾਲ ਮਿਲ ਕੇ ਮਾਂ ਨੂੰ ਮਾਰਨ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ ਦੇਵਯਾਨੀ ਨੇ ਆਪਣੀ ਮਾਂ ਅਤੇ ਚਾਚਾ ਸੰਜੇ ਦੀ ਚਾਹ ‘ਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਅਤੇ ਇਸ ਤੋਂ ਬਾਅਦ ਦੇਵਯਾਨੀ ਨੇ ਕਾਰਤਿਕ ਨੂੰ ਬੁਲਾਇਆ। ਕਾਰਤਿਕ ਨੇ ਸਰਜੀਕਲ ਬਲੇਡ ਨਾਲ ਦੇਵਯਾਨੀ ਦੀ ਮਾਂ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਦੇਵਯਾਨੀ ਨੇ ਕਾਰਤਿਕ ਨੂੰ ਘਰ ‘ਚ ਰੱਖੇ ਗਹਿਣੇ ਅਤੇ ਨਕਦੀ ਖੁਦ ਦੇ ਦਿੱਤੀ ਅਤੇ ਕਾਰਤਿਕ ਨੂੰ ਚਲੇ ਜਾਣ ਲਈ ਕਿਹਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਪੁਲਿਸ ਨੇ ਔਰਤ ਦੀ ਹੱਤਿਆ ਦੇ ਦੋਸ਼ ‘ਚ ਉਸ ਦੀ ਬੇਟੀ ਦੇਵਯਾਨੀ ਅਤੇ ਕਾਰਤਿਕ ਨੂੰ ਗ੍ਰਿਫਤਾਰ ਕਰ ਲਿਆ ਹੈ।

Also Read: ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਇਨ੍ਹਾਂ ਇਲਾਕਿਆਂ ‘ਚ ਮੀਂਹ ਤੇ ਗੜ੍ਹੇਮਾਰੀ ਦੇ ਆਸਾਰ

Leave a Reply

Your email address will not be published. Required fields are marked *