LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਪੀ ਚੋਣਾਂ: ਅਖਿਲੇਸ਼ ਯਾਦਵ ਦਾ ਭਾਜਪਾ 'ਤੇ ਹਮਲਾ, ਕਿਹਾ-'ਬਾਬਾ ਮੁੱਖ ਮੰਤਰੀ ਦੀ ਵਿਦਾਈ ਹੋਣ ਵਾਲੀ ਹੈ'

20f up

ਲਖਨਊ- ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਸਪਾ ਪ੍ਰਧਾਨ ਅਤੇ ਸਾਬਕਾ ਸੀਐੱਮ ਅਖਿਲੇਸ਼ ਯਾਦਵ ਨੇ ਪਤਨੀ ਡਿੰਪਲ ਨਾਲ ਜਸਵੰਤਨਗਰ ਵਿੱਚ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਸੀਐਮ ਯੋਗੀ ਆਦਿਤਿਆਨਾਥ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਮੁੱਖ ਮੰਤਰੀ ਯੂ.ਪੀ. ਤੋਂ ਵਿਦਾਈ ਲੈਣ ਜਾ ਰਿਹਾ ਹੈ। ਯੂਪੀ ਦੇ ਕਿਸਾਨ ਉਸ ਨੂੰ ਮੁਆਫ ਨਹੀਂ ਕਰਨਗੇ। ਦੂਜੇ ਪਾਸੇ ਡਿੰਪਲ ਯਾਦਵ ਨੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।

Also Read: ਬਰਾਤੀਆਂ ਨੂੰ ਲਿਜਾ ਰਹੀ ਕਾਰ ਚੰਬਲ ਨਦੀ 'ਚ ਡਿੱਗੀ, ਲਾੜੇ ਸਣੇ 9 ਲੋਕਾਂ ਦੀ ਮੌਤ

ਵੋਟਿੰਗ ਤੋਂ ਬਾਅਦ ਅਖਿਲੇਸ਼ ਨੇ ਕਿਹਾ, '10 ਮਾਰਚ ਨੂੰ ਸਾਈਕਲ ਸਰਕਾਰ ਬਣਨ ਜਾ ਰਹੀ ਹੈ ਅਤੇ ਬਾਬਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਤੋਂ ਵਿਦਾਈ ਲੈਣ ਜਾ ਰਹੇ ਹਨ। ਭਾਜਪਾ ਦਾ ਸਫਾਇਆ ਹੋਣ ਜਾ ਰਿਹਾ ਹੈ। ਯੂਪੀ ਦੇ ਕਿਸਾਨ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਅਸੀਂ ਪਹਿਲੇ ਦੋ ਗੇੜਾਂ ਵਿੱਚ ਸੈਂਕੜਾ ਲਗਾਇਆ ਹੈ ਅਤੇ ਇਸ ਪੜਾਅ ਵਿੱਚ ਵੀ ਸਪਾ ਗਠਜੋੜ ਸਭ ਤੋਂ ਅੱਗੇ ਹੋਵੇਗਾ। ਲੋਕ ਭਾਜਪਾ ਤੋਂ ਨਾਖੁਸ਼ ਹਨ ਅਤੇ ਇਸ ਵਾਰ ਚੋਣ ਇਸ ਨੂੰ ਉੱਤਰ ਪ੍ਰਦੇਸ਼ ਤੋਂ ਹਟਾਉਣ ਦੀ ਹੈ। ਉਨ੍ਹਾਂ (ਭਾਜਪਾ) ਨੂੰ ਚਿੰਤਾ ਹੈ ਕਿ ਜਨਤਾ ਉਨ੍ਹਾਂ ਤੋਂ ਨਾਰਾਜ਼ ਹੈ, ਇਸ ਲਈ ਉਨ੍ਹਾਂ ਦੀ ਭਾਸ਼ਾ ਅਤੇ ਵਿਵਹਾਰ ਬਦਲ ਗਿਆ ਹੈ।

Also Read: ਮੋਗਾ 'ਚ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਨੂੰ ਇਲੈਕਸ਼ਨ ਟੀਮ ਨੇ ਰੋਕਿਆ, ਗੱਡੀ ਜ਼ਬਤ

ਅਖਿਲੇਸ਼ ਯਾਦਵ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਯੂਪੀ ਸਰਕਾਰ ਕਾਨੂੰਨ ਵਿਵਸਥਾ 'ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। “ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ 2017 ਦੀਆਂ ਚੋਣਾਂ ਹੋਈਆਂ ਸਨ, ਤਾਂ ਐਨਸੀਆਰਬੀ (ਨੈਸ਼ਨਲ ਕ੍ਰਿਮੀਨਲ ਰਿਕਾਰਡ ਬਿਊਰੋ) ਦੇ ਅੰਕੜੇ ਸਾਹਮਣੇ ਆਏ ਸਨ। 2017 ਵਿੱਚ ਡਾਇਲ 100 ਅਤੇ 1090 ਸੇਵਾਵਾਂ ਦੀ ਸ਼ੁਰੂਆਤ ਕਾਰਨ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਕਮੀ ਆਈ ਹੈ। ਪੰਜ ਸਾਲਾਂ ਬਾਅਦ ਇਹ ਅੰਕੜੇ ਵਧੇ ਹਨ। ਮੇਰਾ ਮੰਨਣਾ ਹੈ ਕਿ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।

Also Read: ਪੰਜਾਬ ਚੋਣਾਂ: ਹੁਣ ਤੱਕ ਚੋਣ ਹਲਕਿਆਂ 'ਚ ਇੰਨੇ ਫੀਸਦ ਹੋਈ ਵੋਟਿੰਗ

In The Market