ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਅਪੀਲ ਕੀਤੀ ਹੈ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਸਰਕਾਰ ਸ਼ਰਧਾਲੂਆਂ ਲਈ 20 ਡਾਲਰ ਦੀ ਫੀਸ ਸਮੇਤ 30 ਦਿਨਾਂ ਦੇ ਨੋਟਿਸ ਤੇ ਪਾਸਪੋਰਟ ਦੀ ਸ਼ਰਤ ਨੂੰ ਹਟਾਇਆ ਜਾਵੇ।
ਕਾਬਿਲੇਗੌਰ ਹੈ ਕਿ ਪਾਕਿਸਤਾਨ 20 ਡਾਲਰ ਦੀ ਫੀਸ ਤੇ ਅੜਿਆ ਹੋਇਆ ਹੈ ਇਸ ਸੰਬੰਧੀ ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਆਪਣਾ ਆਖਿਰੀ ਡ੍ਰਾਫਟ ਵੀ ਭੇਜ ਦਿੱਤਾ ਹੈ ਜਿਸ ‘ਚ ਫੀਸ ਦੀ ਗੱਲ ਕੀਤੀ ਗਈ ਹੈ।

