ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਜਿਮਨੀ ਚੋਣਾਂ ਦੇ ਲਈ ਪ੍ਰਚਾਰ ਕਰਨ ਦਾ ਅੱਜ ਆਖਿਰੀ ਦਿਨ ਹੈ। ਜਿਸਦੇ ਚੱਲਦੇ ਮੁਕੇਰਿਆ ਫਗਵਾੜਾ, ਦਾਖਾ ਤੇ ਜਲਾਲਾਬਾਦ ‘ਚ ਸ਼ਾਮ 5 ਵਜੇ ਤੱਕ ਹੀ ਚੋਣ ਪ੍ਰਚਾਰ ਕੀਤਾ ਜਾ ਸਕੇਗਾ। ਕਾਬਿਲੇਗੌਰ ਹੈ ਕਿ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ 24 ਅਕਤੂਬਰ ਨੂੰ ਚੋਣ ਨਤੀਜੇ ਐਲਾਨ ਜਾਣਗੇ।
ਜਿਕਰ-ਏ-ਖਾਸ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁਕੇਰਿਆ ‘ਚ ਰੋਡਸ਼ੋਅ ਕੀਤਾ ਜਾਣਾ ਹੈ। ਉੱਥੇ ਹੀ ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਲਾਲਾਬਾਦ ਚ ਚੋਣ ਪ੍ਰਚਾਰ ਕਰਨਗੇ।

