ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਖਤਮ, ਵਿਚਾਰੇ ਗਏ ਕਈ ਅਹਿਮ ਮੁੱਦੇ

ਚੰਡੀਗੜ੍ਹ- ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਦੀ ਦੂਜੀ ਕੈਬਨਿਟ ਮੀਟਿੰਗ ਅੱਜ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ…

ਚੰਡੀਗੜ੍ਹ- ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਦੀ ਦੂਜੀ ਕੈਬਨਿਟ ਮੀਟਿੰਗ ਅੱਜ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਇਕੱਠਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਕਈ ਮੁੱਦੇ ਵਿਚਾਰੇ ਗਏ ਹਨ, ਜਿਨ੍ਹਾਂ ਬਾਰੇ ਪੰਜਾਬ ਮੁੱਖ ਮੰਤਰੀ ਜਲਦੀ ਹੀ ਜਾਣਕਾਰੀ ਸਾਂਝੀ ਕਰ ਸਕਦੇ ਹਨ।

Also Read: ਮਾਨ ਸਰਕਾਰ ਦਾ ਸਪੈਸ਼ਲ ਸੈਸ਼ਨ: ਚੰਡੀਗੜ੍ਹ ‘ਚ ਕੇਂਦਰੀ ਨਿਯਮਾਂ ਤੋਂ ਇਲਾਵਾ ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਹੁਣ ਤੱਕ ਕੀਤੇ ਐਲਾਨ
ਪ੍ਰਾਈਵੇਟ ਸਕੂਲ ਨਵੇਂ ਸੈਸ਼ਨ ਵਿਚ ਐਡਮਿਸ਼ਨ ਜਾਂ ਫੀਸ ਨਹੀਂ ਵਧਾਉਣਗੇ। ਕਿਤਾਬਾਂ ਤੇ ਡ੍ਰੈੱਸ ਖਾਸ ਦੁਕਾਨ ਤੋਂ ਨਹੀਂ ਮਿਲੇਗੀ। ਪੰਜਾਬ ਵਿਚ ਠੇਕੇ ਤੇ ਆਊਟਸੋਰਸਿੰਗ ਉੱਤੇ ਕੰਮ ਕਰ ਰਹੇ 35 ਹਜ਼ਾਰ ਕਰਮਚਾਰੀ ਪੱਕੇ ਹੋਣਗੇ। 25 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿਚੋਂ 10 ਹਜ਼ਾਰ ਭਰਤੀ ਸਿਰਫ ਪੰਜਾਬ ਪੁਲਿਸ ਵਿਚ ਹੋਵੇਗੀ। ਸਸਤੇ ਰਾਸ਼ਨ ਦੀ ਡੋਰ-ਸਟੈੱਪ ਡਿਲਵਰੀ ਹੋਵੇਗੀ। ਸਰਕਾਰ ਕਾਰਡਧਾਰਕਾਂ ਨੂੰ ਉਨ੍ਹਾਂ ਦੇ ਰਾਸ਼ਨ ਦੀ ਹੋਮ ਡਿਲਵਰੀ ਕਰੇਗੀ।

Also Read: ਕੇਂਦਰ ਨੇ ਰੋਕਿਆ ਪੰਜਾਬ ਸਰਕਾਰ ਦਾ ਪੇਂਡੂ ਵਿਕਾਸ ਫੰਡ, ਕਿਹਾ-‘ਪਹਿਲਾਂ ਕਰੋ ਸੋਧ’

ਇਸ ਕੈਬਨਿਟ ਮੀਟਿੰਗ ਵਿਚ ਸੰਗਰੂਰ ਵਿਚ ਧਰਨਾ ਦੇ ਰਹੇ ਬੇਰੁਜ਼ਗਾਰ ਨੌਜਵਾਨਾਂ ਉੱਤੇ ਫੈਸਲਾ ਲਿਆ ਜਾ ਸਕਦਾ ਹੈ। ਸੂਬੇ ਵਿਚ 2016-17 ਵਿਚ ਪੁਲਿਸ ਭਰਤੀ ਹੋਈ ਸੀ, ਉਸ ਵਿਚੋਂ ਤਕਰੀਬਨ 700 ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ ਹੈ। ਇਨ੍ਹਾਂ ਦੀ ਵੈਰੀਫਿਕੇਸ਼ਨ ਤੱਕ ਹੋ ਗਈ ਹੈ। ਪਿਛਲੇ 3 ਦਿਨ ਤੋਂ ਇਹ ਨੌਜਵਾਨ ਸੰਗਰੂਰ ਵਿਚ ਧਰਨਾ ਦੇ ਰਹੇ ਹਨ, ਜਿਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਹੈ। ਇਨ੍ਹਾਂ ਦੀ ਜੁਆਇਨਿੰਗ ਨੂੰ ਲੈ ਵੀ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ।

Leave a Reply

Your email address will not be published. Required fields are marked *