ਪਨਬਸ ਅਤੇ PRTC ਦੀ ਸਰਕਾਰ ਨੂੰ ਚਿਤਾਵਨੀ, ਦਿੱਤਾ 23 ਤਰੀਕ ਤੱਕ ਦਾ ਸਮਾਂ

ਬਟਾਲਾ: ਪੰਜਾਬ ਵਿਚ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲ਼ਾਫ ਅੱਜ ਗੇਟ ਰੈਲੀ ਕੀਤੀ, ਜਿਸ ਦੇ ਚੱਲਦੇ ਜ਼ਿਲਾ…

ਬਟਾਲਾ: ਪੰਜਾਬ ਵਿਚ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲ਼ਾਫ ਅੱਜ ਗੇਟ ਰੈਲੀ ਕੀਤੀ, ਜਿਸ ਦੇ ਚੱਲਦੇ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਵਿਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ। 

Also Read: ਪ੍ਰਦੂਸ਼ਣ: ਦਿੱਲੀ ’ਚ ਮੁਕੰਮਲ ਲਾਕਡਾਊਨ ਲਈ ਕੇਜਰੀਵਾਲ ਸਰਕਾਰ ਤਿਆਰ

ਬਟਾਲਾ ਡਿਪੋ ਦੇ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਕਈ ਮੀਟਿੰਗਾਂ ਕੀਤੀਆਂ ਹਨ ਅਤੇ ਸਾਨੂੰ ਭਰੋਸਾ ਵੀ ਦਿੱਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਅਜੇ ਤੱਕ ਸਾਨੂੰ ਪੱਕਾ ਨਹੀਂ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੋ ਐਕਟ ਪਾਸ ਕੀਤਾ ਹੈ, ਉਸ ਦੇ ਤਹਿਤ ਅਸੀਂ ਪਕੇ ਨਹੀਂ ਹੋ ਸਕਦੇ, ਫਿਰ ਕਿਸ ਹਿਸਾਬ ਨਾਲ ਸਕਰਾਰ ਸਾਨੂੰ ਪੱਕਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਖਿਲ਼ਾਫ ਅਸੀਂ 23 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਜਾ ਰਹੇ ਹਾਂ ਅਤੇ 24 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕੀਤਾ ਜਾਵੇਗਾ। 

Also Read: ਜੇਕਰ ਨਾ ਲਵਾਈ ਕੋਰੋਨਾ ਵੈਕਸੀਨ ਤਾਂ ਨਹੀਂ ਮਿਲੇਗੀ ਤਨਖਾਹ, DC ਨੇ ਦਿੱਤੀ ਚਿਤਾਵਨੀ

ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਟਰਾਂਸਪੋਰਟ ਤੋਂ ਮੋਟਾ ਮੁਨਾਫ਼ਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਪੱਕਾ ਕੀਤਾ ਜਾਵੇ, 10 ਹਜ਼ਾਰ ਬੱਸਾਂ ਹੋਰ ਪਈਆਂ ਜਾਣ। ਇਸ ਨਾਲ ਸਰਕਾਰ ਦਾ ਮੁਨਾਫਾ ਹੋਰ ਵਧੇਗਾ।

Also Read: ਇਸ ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦੇਹਾਂਤ, ਲਿਖੀ ਭਾਵੁੱਕ ਪੋਸਟ

Leave a Reply

Your email address will not be published. Required fields are marked *