ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨ ਮੰਤਰੀ ਮੋਦੀ ਦਾ “ਫਿਟ ਇੰਡੀਆ ਸਕੂਲ” ਮੁਹਿੰਮ ਹੁਣ ਪੰਜਾਬ ਦੇ ਸਕੂਲਾਂ ਵਿੱਚ ਵੀ ਪਹੁੰਚੇਗਾ। ਸਿੱਖਿਆ ਵਿਭਾਗ ਨੇ ਸਾਰੇ ਸਕੂਲ ਦੇ ਮੁਖੀਆਂ ਨੂੰ ਮੁਹਿੰਮ ਦੇ ਨਿਯਮਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਲਈ ਨਿਰਦੇਸ਼ ਦਿੱਤੇ ਹਨ। ਪ੍ਰਧਾਨਮੰਤਰੀ ਨੇ ਪਿਛਲੇ ਮਹੀਨੇ “ਮਨ ਕੀ ਬਾਤ” ਪ੍ਰੋਗਰਾਮ ਵਿੱਚ ਫਿੱਟ ਇੰਡੀਆ ਸਕੂਲ ਪ੍ਰੋਗਰਾਮ ਅਤੇ ਇਸਦੀ ਰੈਂਕਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।
ਇਸਦਾ ਟੀਚਾ ਬੱਚਿਆਂ ਨੂੰ ਸਕੂਲ ਵਿੱਚ ਹੀ ਤੰਦਰੂਸਤੀ ਦਾ ਮਤਲਬ ਸਿਖਾਉਂਣਾ ਹੈ, ਕਿਉਂਕਿ ਘਰ ਤੋਂ ਬਾਅਦ ਸਕੂਲ ਹੀ ਅਜਿਹੀ ਥਾਂ ਹੁੰਦੀ ਹੈ, ਜਿੱਥੇ ਬੱਚਿਆ ਨੂੰ ਸਰੀਰਿਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਾਲ ਅਗਸਤ ਵਿੱਚ, ਪ੍ਰਧਾਨ ਮੰਤਰੀ ਨੇ ਫਿਟ ਇੰਡੀਆ ਅੰਦੋਲਨ ਦੀ ਸ਼ੁਰੂਆਤ ਕੀਤੀ ਤਾਂ ਜੋ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਕੇ ਸਰੀਰਕ ਤੌਰ ‘ਤੇ ਕਿਰਿਆਸ਼ੀਲ ਬਣਾਇਆ ਜਾ ਸਕੇ।
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਖੇਡ ਵਿਭਾਗ ਦੇ ਸੱਕਤਰ ਆਰ ਐਸ ਜੁਲਾਣੀਆ ਨੇ ਫਿਟ ਇੰਡੀਆ ਸਕੂਲ ਅੰਦੋਲਨ ਸੰਬੰਧੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਡੀਪੀਆਈ-ਐਲੀਮੈਂਟਰੀ ਦਫਤਰ ਦੁਆਰਾ ਜਾਰੀ ਇੱਕ ਪੱਤਰ ਵਿੱਚ, ਸਕੂਲਾਂ ਨੂੰ ਫਿਟ ਇੰਡੀਆ ਅਤੇ ਥ੍ਰੀ ਅਤੇ ਫਾਈਵ ਸਟਾਰ ਰੇਟਿੰਗ ਦੇ ਮਾਪਦੰਡ ਪੂਰੇ ਕਰਨ ਅਤੇ ਹੈੱਡਕੁਆਰਟਰ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ ਪਰ ਪੰਜਾਬ ਦੇ ਬਹੁਤੇ ਸਕੂਲਾਂ ਲਈ ਇਹ ਪ੍ਰਾਪਤ ਕਰਨਾ ਸੌਖਾ ਨਹੀਂ ਹੋਵੇਗਾ। ਕਿਉਂਕਿ ਫਿਟ ਇੰਡੀਆ ਸਕੂਲ ਲਈ ਜ਼ਰੂਰੀ ਢਾਂਚਾ ਹਲੇ ਤਿਆਰ ਨਹੀਂ ਹੈ।
ਇਸਦੇ ਲਈ, ਘੱਟੋ ਘੱਟ ਇੱਕ ਸਰੀਰਕ ਤੌਰ ‘ਤੇ ਤੰਦਰੁਸਤ ਅਤੇ ਕਿਰਿਆਸ਼ੀਲ ਸਰੀਰਕ ਸਿੱਖਿਆ ਅਧਿਆਪਕ, ਦੋ ਬਾਹਰੀ ਖੇਡ ਦੇ ਮੈਦਾਨ, ਖੇਡਾਂ, ਨਾਚ, ਯੋਗਾ, ਪੀਟੀ ਅਤੇ ਘੱਟੋ ਘੱਟ ਸਾਰੇ ਬੱਚਿਆਂ ਨੂੰ ਇੱਕ ਮਿਥੀ ਅਵਧੀ ਤੱਕ ਸਰੀਰਿਕ ਗਤੀਵਿਧੀਆਂ ‘ਤੇ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਤੋਂ ਇਲਾਵਾ, ਤਿੰਨ ਅਤੇ ਪੰਜ ਸਟਾਰ ਰੇਟਿੰਗਾਂ ਲਈ ਬਹੁਤ ਸਾਰੇ ਸਖਤ ਮਾਪਦੰਡ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੈ। ਫਿਟ ਇੰਡੀਆ ਸਕੂਲ ਦੀ ਰਜਿਸਟਰੀ ਹੋਣ ‘ਤੇ ਤੁਹਾਨੂੰ ਔਨਲਾਈਨ ਸਰਟੀਫਿਕੇਟ ਮਿਲੇਗਾ ਪਰ ਫਿਟ ਇੰਡੀਆ ਮਿਸ਼ਨ ਤਿੰਨ ਅਤੇ ਪੰਜ ਸਿਤਾਰਾ ਰੇਟਿੰਗ ਲਈ ਪ੍ਰਮਾਣਿਤ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਦਾ “ਫਿਟ ਇੰਡੀਆ ਸਕੂਲ” ਛੇਤੀ ਹੀ ਹੋਵੇਗਾ ਪੂਰੇ ਪੰਜਾਬ ਵਿੱਚ ਲਾਗੂ !ਪੰਜਾਬ ਸਿੱਖਿਆ ਵਿਭਾਗ ਨੇ ਕੁਝ ਸਮੇਂ ਪਹਿਲਾਂ “ਫਿਟ ਗੁਰੂ ਮੂਵਮੇਂਟ” ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਇਕ ਐਪ ਵੀ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਸਾਰੇ ਅਧਿਆਪਕਾਂ ਲਈ ਜਰੂਰੀ ਨਹੀਂ ਹੈ ਪਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ, ਉਹ ਖ਼ੁਦ ਰੋਜ਼ਾਨਾ 45 ਮਿੰਟ ਦੀ ਸੈਰ ਜਾਂ ਅਜਿਹੀ ਕੋਈ ਗਤੀਵਿਧੀ ਕਰਨ। ਸਾਰੇ ਅਧਿਆਪਕ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਨ। ਮੋਬਾਈਲ ਐਪ ਤੋਂ ਉਨ੍ਹਾਂ ‘ਤੇ ਨਿਗਰਾਨੀ ਰੱਖੀ ਜਾਵੇਗੀ। ਸਭ ਤੋਂ ਵੱਧ ਗਤੀਵਿਧੀਆਂ ਕਰਾਉਂ ਵਾਲੇ ਅਧਿਆਪਕ ਨੂੰ ਹਰ ਮਹੀਨੇ ਸਨਮਾਨਿਤ ਕੀਤਾ ਜਾਵੇਗਾ।


