ਨਵੀਂ ਦਿੱਲੀ (ਇੰਟ.)-ਦੇਸ਼ ਦੀ ਰਾਜਧਾਨੀ ਦਿੱਲੀ ਦੇ ਛੱਤਰਸਾਲ ਸਟੇਡੀਅਮ ਵਿਚ ਸਾਗਰ ਧਨਖੜ ਕਤਲ ਮਾਮਲੇ ਵਿਚਪੁਲਸ ਹੱਥ ਵੱਡੀ ਲੀਡ ਲੱਗੀ ਹੈ। ਪੁਲਸਵਲੋਂ ਸਾਗਰ ਧਨਖੜ ਕਤਲ ਮਾਮਲੇ ਵਿਚ ਓਲੰਪਿਅਨ ਸੁਸ਼ੀਲ ਕੁਮਾਰ ਨੂੰ ਫੜਣ ਲਈ ਪੁਲਸ ਵਲੋਂ ਭਾਲ ਕੀਤੀ ਜਾਰਹੀ ਹੈ।ਦੂਜੇ ਪਾਸੇ ਤੋਂ ਸਾਗਰ ਧਨਖੜ ਦੇ ਪਰਿਵਾਰਕਮੈਂਬਰਾਂ ਵਲੋਂ ਪੁਲਸ ‘ਤੇ ਕਾਰਵਾਈਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਜਿਸ ਕਾਰਣ ਸੁਸ਼ੀਲ ਦੀ ਭਾਲ ਵਿਚ ਪੁਲਿਸ’ਤੇ ਦਬਾਅ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ- Wrestler Murder Case : ਪਰਿਵਾਰ ਨੇ ਮੰਗੀ ਪਹਿਲਵਾਨ ਸੁਸ਼ੀਲ ਦੀ ਫਾਂਸੀ
ਇਹ ਵੀ ਪੜ੍ਹੋ- ਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨ
ਹੁਣ ਪੁਲਸਨੂੰ ਪਹਿਲਵਾਨ ਸੁਸ਼ੀਲ ਦੀ ਲੋਕੇਸ਼ਨ ਦਾ ਇਕ ਸਬੂਤ ਮਿਲਿਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਸੁਸ਼ੀਲ ਮੇਰਠ ਟੋਲ ‘ਤੇ ਲੱਗੇ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋਇਆ ਹੈ। ਇਸ ਵਿਚ ਉਹ ਇਕ ਕਾਰ ਵਿਚ ਇਕ ਹੋਰ ਵਿਅਕਤੀ ਦੇ ਨਾਲ ਬੈਠਾ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਉਸਦੌਰਾਨ ਦੀ ਹੈ ਜਦੋਂ ਘਟਨਾ ਤੋਂ ਬਾਅਦ ਉਹ ਉੱਤਰਾਖੰਡ ਵੱਲ ਜਾ ਰਿਹਾ ਸੀ। ਤਕਨੀਕੀ ਸਰਵੀਲਾਂਸ ਵਿਚ ਵੀ ਉਸ ਦੇ ਉਤਰਾਖੰਡ ਵੱਲ ਜਾਣ ਦੀ ਗੱਲਸਾਹਮਣੇ ਆਈ ਸੀ। ਤਕਨੀਕੀਜਾਂਚ ਰਾਹੀਂ ਪੁਲਸ ਮੁਲਜ਼ਮ ਸੁਸ਼ੀਲ ਪਹਿਲਵਾਨ ਸਣੇ ਹੋਰ ਮੁਲਜ਼ਮਾਂ ਨੂੰ ਫੜਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ
ਜਿਸ ਦੇ ਤਹਿਤ ਪੁਲਸ ਨੂੰ ਮੇਰਠ ਟੋਲ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਸੁਸ਼ੀਲ ਦਾ ਫੁਟੇਜਮਿਲਿਆ। ਪੁਲਸਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਦੇ ਨਾਲ ਕਾਰ ਵਿਚ ਮੌਜੂਦ ਵਿਅਕਤੀ ਦੀ ਪਛਾਣ ਕਰ ਕੇਪੁਲਸ ਉਸ ਨੂੰ ਫੜਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਸ ਦੇ ਰਾਹੀਂ ਇਹ ਪਤਾ ਲਾਇਆ ਜਾ ਸਕੇ ਕਿ ਘਟਨਾਨੂੰ ਅੰਜਾਮ ਦੇਣ ਤੋਂ ਬਾਅਦ ਸੁਸ਼ੀਲ ਕਿੱਥੇ ਗਿਆ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਉਤਰਾਖੰਡ ਦੇ ਇਕ ਆਸ਼ਰਮ ਵਿਚ ਹੈ।ਉਥੇ ਹੀ ਕੁਝ ਦਾ ਮੰਨਣਾ ਹੈ ਕਿ ਉਹ ਨੇਪਾਲਵੀ ਭੱਜ ਸਕਦਾ ਹੈ। ਪੁਲਸਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਪੇਸ਼ੇਵਰ ਅਪਰਾਧੀ ਵਾਂਗ ਵਰਤਾਓ ਕਰ ਰਿਹਾ ਹੈ।ਉਹ ਕਈ ਸਿਮ ਕਾਰਡ ਰਾਹੀਂ ਆਪਣੇ ਸਹਿਯੋਗੀਆਂਦੇ ਸੰਪਰਕ ਵਿਚ ਰਹਿੰਦਾ ਹੈ। ਉਹ ਪੁਲਸਦੀ ਜਾਂਚ ਭਟਕਾਉਣ ਲਈ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਸਰਵੀਲਾਂਸ ‘ਤੇ ਲੱਗੇ ਆਪਣੇ ਸਿਮ ਦੀ ਵਰਤੋਂ ਕਰਵਾਉਂਦਾ ਹੈ ਤਾਂਜੋ ਪੁਲਸ ਨੂੰ ਲੱਗੇ ਕਿ ਸੁਸ਼ੀਲ ਦਿੱਲੀ ਦੇ ਨੇੜੇ ਮੌਜੂਦ ਹੈ।





