ਭਾਜਪਾ ਦੇ 40ਵੇਂ ਸਥਾਪਨਾ ਦਿਵਸ ‘ਤੇ ਬੋਲੇ ਪੀਐਮ ਮੋਦੀ- ਕੋਰੋਨਾ ਵਿਰੁੱਧ ਲੜਾਈ ਲੰਬੀ ਹੈ, ਥੱਕਣਾ-ਹਾਰਨਾ ਨਹੀਂ ਹੈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ 6 ਅਪ੍ਰੈਲ ਨੂੰ ਭਾਜਪਾ ਆਪਣਾ 40ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ 6 ਅਪ੍ਰੈਲ ਨੂੰ ਭਾਜਪਾ ਆਪਣਾ 40ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੋਰੋਨਾ ਵਿਰੁੱਧ ਜੰਗ ਵਿਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਦੌਰਾਨ ਇਹ ਵੀ ਕਿਹਾ ਕੋਰੋਨਾ ਵਿਰੁੱਧ ਜੰਗ ਅਜੇ ਲੰਬੀ ਹੈ ਇਸ ਲਈ ਹਾਰਨਾ ਅਤੇ ਥੱਕਣਾ ਨਹੀਂ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਰੋਨਾ ਕਰਕੇ ਕੀਤੇ ਗਏ ਲਾਕਡਾਊਨ ਨੂੰ ਜਨਤਾ ਦੁਆਰਾ ਇਕਜੁੱਟ ਹੋ ਕੇ ਦਿੱਤੇ ਜਾ ਰਹੇ ਸਹਿਯੋਗ ਦੀ ਤਾਰੀਫ ਕੀਤੀ ਹੈ ਅਤੇ ਇਸ ਨੂੰ ਬੇਮਿਸਾਲ ਦੱਸਿਆ ਹੈ। ਬੀਤੀ ਰਾਤ 9 ਵਜੇ ਲੋਕਾਂ ਦੁਆਰਾ ਦੀਵੇ ਮੋਮਬੱਤੀਆਂ ਜਲਾਉਣ ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੋਰੋਨਾ ਵਿਰੁੱਧ ਲੜਾਈ ਦਾ ਸੰਕਲਪ ਹੋਰ ਵੀ ਮਜ਼ਬੂਤ ਹੋਇਆ ਹੈ। ਪੀਐਮ ਮੋਦੀ ਅਨੁਸਾਰ ਦੀਵਿਆਂ ਦੇ ਮਹਾਪ੍ਰਕਾਸ਼ ਨੇ ਦੇਸ਼ ਨੂੰ ਲੰਬੀ ਲੜਾਈ ਦੇ ਲਈ ਤਿਆਰ ਕੀਤਾ ਹੈ ਇਸ ਲਈ ਨਾ ਥੱਕਣਾ ਹੈ, ਨਾ ਹਾਰਨਾ ਅਤੇ ਜਿੱਤ ਕੇ ਨਿਕਲਣਾ ਹੈ।

ਸੰਬੋਧਨ ਦੌਰਾਨ ਪੀਐਮ ਮੋਦੀ ਨੇ ਭਾਜਪਾ ਵਰਕਰਾਂ ਨੂੰ ਕੁੱਝ ਸੁਝਾਅ ਦਿੱਤੇ ਜੋ ਕਿ ਇਸ ਤਰ੍ਹਾ ਹਨ-

-ਗਰੀਬ ਨੂੰ ਰਾਸ਼ਨ ਦੇਣ ਲਈ ਲਗਾਤਾਰ ਸੇਵਾ ਅਭਿਆਨ

-ਕਿਸੀ ਦੀ ਮਦਦ ਦੇ ਲਈ ਜਾਂਦੇ ਸਮੇਂ ਮੂੰਹ ਜਰੂਰ ਢੱਕਣ ਅਤੇ ਨਾਲ ਹੀ ਬਾਕੀਆਂ ਲਈ ਵੀ ਮਾਸਕ ਅਤੇ ਫੇਸ ਕਵਰ ਬਨਵਾਉਣ

-ਡਾਕਟਰ, ਨਰਸ, ਸਫ਼ਾਈ ਕਰਮਚਾਰੀ, ਪੁਲਿਸ ਕਰਮੀ, ਬੈਂਕ ਅਤੇ ਪੋਸਟ ਆਫਿਸ ਦੇ ਕਰਮਚਾਰੀ ਅਤੇ ਜਰੂਰੀ ਸੇਵਾਵਾਂ ਵਿਚ ਲੱਗੇ ਕਰਮਚਾਰੀਆਂ ਦਾ ਧੰਨਵਾਦ ਜਰੂਰ ਕਰਨ

-ਵੱਧ ਤੋਂ ਵੱਧ ਲੋਕਾਂ ਨੂੰ ਅਰੋਗ ਸੇਤੂ ਐਪ ਦੀ ਜਾਣਕਾਰੀ ਦੇਣ ਅਤੇ ਘੱਟੋਂ-ਘੱਟ 40 ਲੋਕਾਂ ਦੇ ਮੋਬਾਇਲ ਵਿਚ ਇੰਸਟਾਲ ਕਰਵਾਉਣ

-ਪੀਐਮ ਕੇਅਰ ਫੰਡ ਵਿਚ ਹਰ ਭਾਜਪਾ ਵਰਕਰ ਦਾਨ ਕਰੇ ਅਤੇ ਹੋਰ 40 ਲੋਕਾਂ ਤੋਂ ਵੀ ਕਰਵਾਵੇ

Leave a Reply

Your email address will not be published. Required fields are marked *