ਕੋਰੋਨਾ ਦੇ ਕਹਿਰ ਕਾਰਨ ਅਮਰੀਕਾ ਵਿਚ 16 ਲੱਖ ਲੋਕਾਂ ਦੇੇ ਕੀਤੇ ਗਏ ਟੈਸਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਦਾ ਸੱਭ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਖਵਾਉਣ ਵਾਲਾ ਅਮਰੀਕਾ ਵੀ ਕੋਰੋਨਾ ਅੱਗੇ ਪਸਤ ਹੋ ਚੁੱਕਿਆ ਹੈ। ਕੋਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਅਮਰੀਕਾ ਦੇ 16 ਲੱਖ ਲੋਕਾਂ ਦੇ ਟੈਸਟ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਹੈ।

As Tension Mounts, Donald Trump Denies Pressurizing Ukraine to ...

ਦਰਅਸਲ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਸੰਖਿਆ 336,830 ਹੋ ਚੁੱਕੀ ਹੈ ਜਦਕਿ 9,618 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਦੇਸ਼ ਭਰ ਵਿਚੋਂ ਹੁਣ ਤੱਕ 16 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ ਜੋ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਤੋਂ ਕੀਤੇ ਜਿਆਦਾ ਹੈ। ਲਗਭਗ ਪੂਰੇ ਦੇਸ਼ ਦੇ ਲਈ ਵੱਡੀ ਆਪਦਾ ਐਲਾਨੀ ਗਈ ਹੈ ਅਤੇ ਅਮਰੀਕਾ ਦੀ 33 ਕਰੋੜ ਜਨਸੰਖਿਆਂ ਵਿਚੋਂ 95 ਫ਼ੀਸਦੀ ਤੋਂ ਜਿਆਦਾ ਘਰਾਂ ਦੇ ਅੰਦਰ ਹੀ ਰਹਿਣ ਦੇ ਹੁਕਮ ਅਧੀਨ ਹਨ।

ਟਰੰਪ ਨੇ ਕਿਹਾ ਕਿ ਪੂਰੀ ਦੁਨੀਆ ਤੋਂ ਲੱਖਾਂ ਮਾਸਕ, ਦਸਤਾਨੇ, ਸੁਰੱਖਿਆ ਉਪਕਰਨ ਅਤੇ ਮੈਡੀਕਲ ਸਪਲਾਈ ਪੂਰੇ ਦੇਸ਼ ਵਿਚ ਪਹੁੰਚਾਈ ਗਈ ਹੈ। ਦੱਸ ਦਈਏ ਕਿ ਦੁਨੀਆ ਵਿਚ ਸੱਭ ਤੋਂ ਜਿਆਦਾ ਕੋਰੋਨਾ ਦੇ ਕੇਸ ਜੇਕਰ ਕਿੱਧਰੋਂ ਆਏ ਹਨ ਤਾਂ ਉਹ ਅਮਰੀਕਾ ਹੀ ਹੈ। ਅਮਰੀਕਾ ਦੇ 50 ਸੂਬੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹਨ।ਉੱਥੇ ਹੀ ਦੇਸ਼ ਵਿਚ ਮਰਨ ਵਾਲਿਆਂ ਦੀ ਸੰਖਿਆ 9 ਹਜ਼ਾਰ ਨੂੰ ਵੀ ਪਾਰ ਕਰ ਚੁੱਕੀ ਹੈ ਜੋ ਕਿ 9/11 ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਤੋਂ ਵੀ ਤਿੰਨ ਗੁਣਾ ਜਿਆਦਾ ਹੈ

Leave a Reply

Your email address will not be published. Required fields are marked *