ਇਟਲੀ ਨੇ ਚੀਨ ਨੂੰ ਕੋਰੋਨਾ ਨਾਲ ਨਜਿੱਠਣ ਲਈ ਦਾਨ ‘ਚ ਦਿੱਤੀ PPE, ਹੁਣ ਉਲਟ ਚੀਨ ਇਟਲੀ ਤੋਂ ਲੈ ਰਿਹਾ ਪੈਸੇ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਸ਼ੁਰੂ ਵਿਚ ਕੋਰੋਨਾ ਵਾਇਰਸ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਸ਼ੁਰੂ ਵਿਚ ਕੋਰੋਨਾ ਵਾਇਰਸ ਨੇ ਚੀਨ ਵਿਚ ਤੇਜੀ ਨਾਲ ਤਬਾਹੀ ਮਚਾਈ ਸੀ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ। ਉਸੇ ਵੇਲੇ ਇਟਲੀ ਨੇ ਚੀਨ ਨੂੰ ਕੋਰੋਨਾ ਨਾਲ ਨਜਿੱਠਣ ਵਾਸਤੇ ਦਾਨ ਵਿਚ ਨਿੱਜੀ ਸੁਰੱਖਿਆ ਉਪਕਰਨ(ਪੀਪੀਈ) ਭੇਜੇ ਸਨ ਅਤੇ ਹੁਣ ਉਹੀਂ ਉਪਕਰਨ ਚੀਨ ਕੋਰੋਨਾ ਦੀ ਮਾਰ ਝੱਲ ਰਹੇ ਇਟਲੀ ਨੂੰ ਵੇਚ ਰਿਹਾ ਹੈ।

ਦਰਅਸਲ ਚੀਨ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਇਟਲੀ ਵਿਚ ਤਬਾਹੀ ਮਚਾਈ ਹੋਈ ਹੈ। ਉੱਥੇ ਹੁਣ ਤੱਕ 128,948 ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ 15,887 ਕੋਰੋਨਾ ਮਰੀਜ਼ਾਂ ਨੇ ਆਪਣੀ ਜਾਨ ਵੀ ਗਵਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੇ ਕਿਹਾ ਸੀ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਉਹ ਇਟਲੀ ਨੂੰ ਪੀਪੀਈ ਦਾਨ ਵਿਚ ਦੇਵੇਗਾ ਪਰ ਹੁਣ ਕਈ ਰਿਪੋਰਟਾਂ ਵਿਚ ਇਹ ਖੁਲਾਸਾ ਹੋਇਆ ਹੈ ਕਿ ਚੀਨ ਇਨ੍ਹਾਂ ਉਪਕਰਨਾਂ ਨੂੰ ਦਾਨ ਨਹੀਂ ਕਰ ਰਿਹਾ ਬਲਕਿ ਇਟਲੀ ਨਾਲ ਵਪਾਰ ਕਰ ਰਿਹਾ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਉਹ ਕੋਰੋਨਾ ਨਾਲ ਨਜਿੱਠਣ ਲਈ ਇਟਲੀ ਨੂੰ ਪੀਪੀਈ ਕਿੱਟਾਂ ਵੇਚ ਰਿਹਾ ਹੈ। ਚੀਨ ਕੇਵਲ ਇਟਲੀ ਨੂੰ ਹੀ ਨਹੀਂ ਬਲਕਿ ਕਈ ਦੇਸ਼ਾਂ ਨੂੰ ਮਾਸਕ ਸਮੇਤ ਪੀਪੀਈ ਵੇਚ ਰਿਹਾ ਹੈ ਪਰ ਚੀਨ ਦੇ ਇਹ ਉਪਕਰਨ ਮਾਪਦੰਡਾਂ ਦੇ ਉੱਤੇ ਖਰੇ ਨਹੀਂ ਉੱਤਰ ਰਹੇ। ਰਿਪੋਰਟਾਂ ਮੁਤਾਬਕ ਸਪੇਨ ਨੇ ਤਾਂ ਚੀਨ ਦੇ 50 ਹਜ਼ਾਰ ਦੇ ਕਰੀਬ ਉਪਕਰਨਾਂ ਨੂੰ ਮਾੜੀ ਕਵਾਲਿਟੀ ਵਾਲੇ ਦੱਸਦੇ ਹੋਏ ਵਾਪਸ ਕਰ ਦਿੱਤਾ ਹੈ ਜਦਕਿ ਨੀਦਰਲੈਂਡ ਨੇ ਵੀ ਇਨ੍ਹਾਂ ਉਪਕਰਨਾਂ ਦੀ ਗੁਣਵੰਤਾ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।

ਕੀ ਹੁੰਦੀ ਹੈ ਪੀਪੀਈ

Personal Protective Equipment (PPE) & Safety - MDS

ਪੀਪੀਈ ਤੋਂ ਭਾਵ ਇਕ ਨਿੱਜੀ ਸੁਰੱਖਿਆ ਉਪਕਰਨ ਹੁੰਦਾ ਹੈ ਜਦੋਂ ਡਾਕਟਰ ਕੋਰੋਨਾ ਮਰੀਜ਼ ਦਾ ਇਲਾਜ ਕਰਦੇ ਹਨ ਤਾਂ ਉਹ ਖੁਦ ਨੂੰ ਇਸ ਬੀਮਾਰੀ ਦੀ ਚਪੇਟ ਵਿਚ ਆਉਣ ਤੋਂ ਬਚਾਉਣ ਲਈ ਇਹ ਸਪੈਸ਼ਲ ਡਰੈਸ ਪਾਉਂਦੇ ਹਨ ਜੋ ਕਿ ਉਨ੍ਹਾਂ ਨੂੰ ਕੋਰੋਨਾ ਤੋਂ ਬਚਾ ਕੇ ਰੱਖਦੀ ਹੈ। ਇਸ ਦਾ ਡਿਜ਼ਾਇਨ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਜਾਂਦਾ ਹੈ ਅਤੇ ਕਿਸੇ ਹੋਰ ਗੰਭੀਰ ਬੀਮਾਰੀ ਦੇ ਇਲਾਜ ਦੌਰਾਨ ਅਤੇ ਸਰਜਰੀ ਸਮੇਂ ਵੀ ਡਾਕਟਰ ਇਸ ਨੂੰ ਪਹਿਣਦੇ ਹਨ। ਇਹੀਂ ਕਾਰਨ ਹੈ ਕਿ ਜਿਹੜੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਵੱਡੀ ਗਿਣਤੀ ਵਿਚ ਹੋ ਚੁੱਕੇ ਹਨ ਉੱਥੇ ਇਸ ਪੀਪੀਈ ਦੀ ਮੰਗ ਬਹੁਤ ਵੱਧ ਚੁੱਕੀ ਹੈ।

Leave a Reply

Your email address will not be published. Required fields are marked *