ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਦੀ ਮਸ਼ਹੂਰ ਸਿੰਗਰ ਅਤੇ ਪਿਛਲੇ ਸਮੇਂ ਦੌਰਾਨ ਕਾਫ਼ੀ ਚਰਚਾ ਵਿਚ ਰਹਿਣ ਵਾਲੀ ਕਨਿਕਾ ਕਪੂਰ ਨੇ ਆਖਿਰਕਾਰ ਕੋਰੋਨਾ ਤੋਂ ਜੰਗ ਜਿੱਤ ਹੀ ਲਈ ਹੈ। ਕਨਿਕਾ ਕਪੂਰ ਇਲਾਜ ਤੋਂ ਬਾਅਦ ਪੂਰੀ ਤਰ੍ਹਾ ਠੀਕ ਹੋ ਚੁੱਕੀ ਹੈ ਅਤੇ ਉਸ ਦੀ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਉਸ ਨੂੰ ਛੁੱਟੀ ਦੇ ਕੇ ਘਰੇ ਭੇਜ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕੋਰੋਨਾ ਨਾਲ ਪੀੜਤ ਹੋਣ ਮਗਰੋਂ ਕਨਿਕਾ 20 ਮਾਰਚ ਤੋਂ ਹੀ ਲਖਨਊ ਦੇ ਸੰਜੇ ਗਾਂਧੀ ਪੋਸਟ ਗਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਹਸਪਤਾਲ ਵਿਚ ਭਰਤੀ ਸੀ ਉਸ ਦਾ ਆਈਸੋਲੇਸ਼ਨ ਵਾਰਡ ਵਿਚ ਇਲਾਜ ਚੱਲ ਰਿਹਾ ਸੀ। ਪੂਰਾ ਇਲਾਜ ਹੋਣ ਅਤੇ ਜਾਂਚ ਰਿਪੋਰਟ ਛੇਵੀਂ ਵਾਰ ਨੈਗਟਿਵ ਆਉਣ ਤੋਂ ਬਾਅਦ ਕਨਿਕਾ ਨੂੰ ਛੁੱਟੀ ਦੇ ਦਿੱਤੀ ਗਈ ਪਰ ਹਾਲੇ ਵੀ ਉਸ ਨੂੰ ਸਾਵਧਾਨੀ ਦੇ ਤੌਰ ‘ਤੇ 14 ਦਿਨਾਂ ਲਈ ਘਰ ਵਿਚ ਕੁਆਂਰਟਿੰਨ ਵਿਚ ਰਹਿਣ ਹੋਵਗਾ।
ਦੱਸ ਦਈਏ ਕਿ ਕਨਿਕਾ ਕਪੂਰ ਲੰਡਨ ਤੋਂ ਵਾਪਸ ਭਾਰਤ ਪਰਤਣ ‘ਤੇ ਕੋਰੋਨਾ ਦੀ ਚਪੇਟ ਵਿਚ ਆਈ ਸੀ ਅਤੇ ਉਸ ਉੱਤੇ ਏਅਰਪੋਰਟ ਤੋਂ ਬਿਨਾਂ ਜਾਂਚ ਦੇ ਨਿਕਲਣ ਦਾ ਆਰੋਪ ਵੀ ਲੱਗਿਆ ਸੀ ਇੰਨਾ ਹੀ ਨਹੀਂ ਕਨਿਕਾ ਨੇ ਲੰਡਨ ਤੋਂ ਵਾਪਸ ਆ ਕੇ ਲਖਨਊ ਦੇ ਵੱਡੇ ਹੋਟਲ ਵਿਚ ਇਕ ਪਾਰਟੀ ‘ਚ ਸ਼ਿਰਕਤ ਕੀਤੀ ਸੀ ਜਿਸ ‘ਚ ਕਈਂ ਵੱਡੇ ਰਾਜਨੀਤਿਕ ਆਗੂ ਵੀ ਸ਼ਾਮਲ ਸਨ ਅਤੇ ਜਦੋਂ ਕਨਿਕਾ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਈ ਗਈ ਸੀ ਤਾਂ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਹੜਕੰਪ ਮੱਚ ਗਿਆ ਸੀ ਜਿਸ ਤੋਂ ਬਾਅਦ ਪਾਰਟੀ ‘ਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਵੀ ਖੁਦ ਨੂੰ ਆਈਸੋਲੇਟ ਕਰ ਲਿਆ ਸੀ ਪਰ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਸੀ ਅਤੇ ਹੁਣ ਕਨਿਕਾ ਕਪੂਰ ਵੀ ਕੋਰੋਨਾ ਮਹਾਮਾਰੀ ਨੂੰ ਹਰਾ ਬਿਲਕੁੱਲ ਠੀਕ ਹੋ ਚੁੱਕੀ ਹੈ।

